ਗੰਗਾ 'ਚ ਨਹਾਉਣ ਗਏ ਬੱਚਿਆਂ ਨਾਲ ਵਾਪਰਿਆ ਅਜਿਹਾ ਹਾਦਸਾ ,ਪਰਿਵਾਰ ਦੀਆਂ ਪਈਆਂ ਭਾਜੜਾਂ

By  Shanker Badra September 20th 2018 01:52 PM

ਗੰਗਾ 'ਚ ਨਹਾਉਣ ਗਏ ਬੱਚਿਆਂ ਨਾਲ ਵਾਪਰਿਆ ਅਜਿਹਾ ਹਾਦਸਾ ,ਪਰਿਵਾਰ ਦੀਆਂ ਪਈਆਂ ਭਾਜੜਾਂ:ਪਟਨਾ ਸ਼ਹਿਰ 'ਚ ਗੰਗਾ ਨਦੀ ਵਿਖੇ ਨਹਾਉਣ ਗਏ ਪੰਜ ਬੱਚਿਆਂ 'ਚੋਂ ਇੱਕ ਬੱਚੀ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦੀ ਪਹਿਚਾਣ 12 ਸਾਲਾ ਰਾਧਿਕਾ ਵਜੋਂ ਹੋਈ ਹੈ।

ਇਸ ਤੋਂ ਇਲਾਵਾ ਥਾਣਾ ਮੁਖੀ ਨੇ ਰੋਹਿਤ ਅਤੇ ਰੋਨੀ ਕੁਮਾਰੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ ,ਜਿਨ੍ਹਾਂ ਦੀ ਐਸ.ਡੀ.ਆਰ.ਐਫ਼ ਦੀ ਟੀਮ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜ ਬੱਚਿਆਂ 'ਚੋਂ ਦੋ ਬੱਚਿਆਂ ਨੂੰ ਲੋਕਾਂ ਨੇ ਡੁੱਬਣ ਤੋਂ ਬਚਾ ਲਿਆ ਸੀ ਪਰ 2 ਬੱਚੇ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

-PTCNews

Related Post