ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੱਤ ਹੋ ਗਈ ਖਰਾਬ ,ਕੱਟਣੀ ਪੈ ਸਕਦੀ ਲੱਤ

By  Shanker Badra August 25th 2018 12:36 PM

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੱਤ ਹੋ ਗਈ ਖਰਾਬ ,ਕੱਟਣੀ ਪੈ ਸਕਦੀ ਲੱਤ:ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਨੇ ਪਿਛਲੇ ਦਿਨੀਂ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।ਦੱਸਿਆ ਜਾਂਦਾ ਹੈ ਕਿ ਪੁਲਿਸ ਹਿਰਾਸਤ 'ਚ ਦਿਲਪ੍ਰੀਤ ਬਾਬਾ ਦੀ ਲੱਤ ਖਰਾਬ ਹੋ ਗਈ ਹੈ।ਦਰਅਸਲ ਪੁਲਿਸ ਐਨਕਾਊਂਟਰ ਦੌਰਾਨ ਦਿਲਪ੍ਰੀਤ ਦੀ ਲੱਤ ਵਿਚ ਗੋਲੀ ਲੱਗੀ ਸੀ।ਸੂਤਰਾਂ ਮੁਤਾਬਕ ਦਿਲਪ੍ਰੀਤ ਦੀ ਲੱਤ ਦਾ ਜ਼ਖਮ ਵੱਧ ਗਿਆ ਹੈ ਜਿਸ ਕਾਰਨ ਡਾਕਟਰਾਂ ਵਲੋਂ ਉਸ ਦੀ ਲੱਤ ਕੱਟੀ ਜਾ ਸਕਦੀ ਹੈ।ਦਿਲਪ੍ਰੀਤ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਹੈ ਅਤੇ ਸ਼ੁੱਕਰਵਾਰ ਨੂੰ ਉਸਦੀ ਲੱਤ ਦੇ ਜ਼ਖਮ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਮੁੜ ਰੋਪੜ ਤੋਂ ਪੀ.ਜੀ.ਆਈ. ਚੰਡੀਗੜ੍ਹ ਲਿਆਂਦਾ ਗਿਆ।

ਦੱਸਣਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜ਼ਾਇਰ ਕਾਰ ਵਿਚੋਂ ਗ੍ਰਿਫਤਾਰ ਕੀਤਾ ਸੀ।ਜਿਸ ਕਾਰ ਵਿਚੋਂ ਦਿਲਪ੍ਰੀਤ ਨੂੰ ਗ੍ਰਿਫਤਾਰ ਕੀਤੇ ਗਿਆ ਉਸ ‘ਤੇ ਨੰਬਰ ਪਲੇਟ ਵੀ ਨਕਲੀ ਲਗਾਈ ਸੀ।ਇਸ ਦੌਰਾਨ ਉਸ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਤੇ ਉਸਦੇ ਪੱਟ ‘ਚ ਗੋਲੀ ਲੱਗੀ।ਇਸ ਤੋਂ ਬਾਅਦ ਉਸਦਾ ਇਲਾਜ ਪੀ.ਜੀ ਆਈ. ਚੰਡੀਗੜ੍ਹ ਵਿਚ ਚੱਲ ਰਿਹਾ ਹੈ।

ਦਿਲਪ੍ਰੀਤ ‘ਤੇ ਬੀਤੀ 13 ਅਪ੍ਰੈਲ ਦੀ ਰਾਤ ਨੂੰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹਮਲੇ ਦੀ ਸ਼ਮੂਲੀਅਤ ਦਾ ਵੀ ਦੋਸ਼ ਹੈ।ਇਸਦੇ ਨਾਲ ਹੀ ਦਿਲਪ੍ਰੀਤ ‘ਤੇ ਗਿੱਪੀ ਗਰੇਵਾਲ ਨੂੰ ਫੋਨ ‘ਤੇ ਜਬਰਨ ਵਸੂਲੀ ਲਈ ਧਮਕਾਉਣ ਦੇ ਵੀ ਇਲਜ਼ਾਮ ਹਨ,ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

-PTCNews

Related Post