ਲੜਕੀ ਦਾ ਪਿਓ ਤੇ ਭਰਾ ਵਿਦੇਸ਼ 'ਚ ,ਗੜ੍ਹਸ਼ੰਕਰ ਪੁਲਿਸ ਨੇ ਹੀ ਦਿੱਤਾ ਲਾੜੀ ਨੂੰ ਅਸ਼ੀਰਵਾਦ

By  Shanker Badra May 30th 2020 02:30 PM

ਲੜਕੀ ਦਾ ਪਿਓ ਤੇ ਭਰਾ ਵਿਦੇਸ਼ 'ਚ ,ਗੜ੍ਹਸ਼ੰਕਰ ਪੁਲਿਸ ਨੇ ਹੀ ਦਿੱਤਾ ਲਾੜੀ ਨੂੰ ਅਸ਼ੀਰਵਾਦ:ਹੁਸ਼ਿਆਰਪੁਰ : ਕੋਰੋਨਾ ਲਾਕਡਾਊਨ ਦੇ ਚਲਦਿਆਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਬਹੁਤ ਪ੍ਰਭਾਵਿਤ ਹੋਏ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਪੁਲਿਸ ਕਾਫ਼ੀ ਚਰਚਾ ਦੇ ਵਿੱਚ ਹੈ।ਪੰਜਾਬ ਪੁਲਿਸ ਵੱਲੋਂ ਕਿਤੇ ਨਵੇਂ ਵਿਆਹੇ ਜੋੜਿਆ ਨੂੰ ਕੇਕ ਕੱਟ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਤੇ ਕੰਨਿਆ ਦਾਨ ਕਰਨ ਲਈ ਫਰਿਸ਼ਤਾ ਬਣ ਪਹੁੰਚ ਜਾਂਦੀ ਹੈ।ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ।

ਦਰਅਸਲ 'ਚ ਪਿੰਡ ਪੁਰੱਖੋਵਾਲ ਵਿਖੇ ਦਲਜੀਤ ਕੌਰ ਪੁੱਤਰੀ ਰਾਮ ਦਾਸ ਦਾ ਵਿਆਹ ਰੱਖਿਆ ਹੋਇਆ ਸੀ ਤੇ ਪਰਿਵਾਰ 'ਚੋਂ ਕੋਈ ਵੀ ਲੜਕੀ ਦਾ ਵਿਆਹ ਕਰਨ ਵਾਲਾ ਨਹੀਂ ਸੀ।ਲੜਕੀ ਦੀ ਮਾਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਸੀ ਤੇ ਉਸਦੇ ਪਿਤਾ ਤੇ ਭਰਾ ਦੋਵੇਂ ਹੀ ਵਿਦੇਸ਼  ਵਿਚ ਗਏ ਹੋਏ ਸਨ ਪਰ ਲਾਕਡਾਊਨ ਕਾਰਨ ਉਹ ਵਾਪਿਸ ਨਹੀਂ ਆ ਸਕੇ।ਲੜਕੀ ਦੀ ਦਾਦੀ ਵੀ ਕੈਂਸਰ ਦੀ ਮਰੀਜ਼ ਸੀ।

ਜਦੋਂ ਦਲਜੀਤ ਕੌਰ ਦਾ ਵਿਆਹ ਪੱਕਾ ਹੋਣ 'ਤੇ ਪਿੰਡ ਦੇ ਸਰਪੰਚ ਨੇ ਇਹ ਗੱਲ ਐੱਸ.ਐੱਚ.ਓ ਇਕਬਾਲ ਸਿੰਘ ਦੇ ਧਿਆਨ ਵਿਚ ਲਿਆਂਦੀ ਤਾਂ ਐੱਸ.ਐੱਚ.ਓ ਇਕਬਾਲ ਸਿੰਘ 'ਤੇ ਪੁਲਿਸ ਮੁਲਾਜ਼ਮ ਆਪਣੀ ਜਿੰਮੇਦਾਰੀ ਸਮਝਦੇ ਹੋਏ ਲੜਕੀ ਦੇ ਵਿਆਹ 'ਚ ਪੁਹੰਚੇ। ਉਹਨਾਂ ਨੇ ਲੜਕੀ ਦੀ ਆਸ਼ੀਰਵਾਦ ਦੇ ਰੂਪ ਵਿੱਚ ਆਰਥਿਕ ਮਦਦ ਵੀ ਕੀਤੀ। ਲੜਕੀ ਦੇ ਪਰਿਵਾਰ ਨੇ ਗੜ੍ਹਸੰਕਰ ਪੁਲਿਸ ਦੇ ਉਥੇ ਆਉਣ 'ਤੇ ਧੰਨਵਾਦ ਕੀਤਾ ਹੈ।

-PTCNews

Related Post