ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

By  Jashan A January 22nd 2019 02:02 PM

ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ,ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਰਿਸ਼ਤਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਦੋਹਾਂ ਦੀ ਗਾਇਕੀ ਤਾਂ ਨੌਜਵਾਨਾਂ 'ਚ ਮਸ਼ਹੂਰ ਹੀ ਹੈ ਪਰ ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਸੰਧੂ ਅਤੇ ਜੈਸਮੀਨ ਦੇ ਰਿਸ਼ਤੇ ਨੂੰ ਜਿੱਥੇ ਕਈਆਂ ਨੇ ਸਰਾਹਿਆ ਉਥੇ ਹੀ ਕਈਆਂ ਨੂੰ ਇਹ ਪਬਲੀਸਿਟੀ ਸਟੰਟ ਵੀ ਜਾਪਿਆ।

garry sandhu ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

ਪਿਛਲੇ ਦਿਨੀਂ ਜੈਸਮੀਨ ਅਤੇ ਗੈਰੀ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਸਬੰਧੀ ਜੈਸਮੀਨ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਅਤੇ ਕਿਹਾ ਸੀ ਕਿ ਉਹਨਾਂ ਬਗਾਵਤ ਗਾਣਾ ਵੀ ਦਿਲ ਟੁੱਟੇ ਆਸ਼ਕਾਂ ਲਈ ਗਾਇਆ ਹੈ।

garry sandhu ਜਦੋਂ ਸਟੇਜ 'ਤੇ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਨੇ ਇਕੱਠੇ ਨੱਚ-ਨੱਚ ਪਾਈਆਂ ਧਮਾਲਾਂ, ਲਾਇਆ ਇੱਕ ਦੂਜੇ ਨੂੰ ਗਲੇ, ਦੇਖੋ ਵੀਡੀਓ

ਪਰ ਇਸ ਜੋੜੀ ਨੂੰ ਚਾਹੁਣ ਵਾਲ਼ਿਆਂ ਲਈ ਖੁਸ਼ੀ ਦੀ ਖਬਰ ਉਸ ਸਮੇਂ ਆਈ ਜਦੋਂ ਜੈਪੁਰ ਕਾਨਸਰਟ 'ਚ ਪਰਫਾਰਮ ਕਰਨ ਲਈ ਸੰਧੂ ਅਤੇ ਜੈਸਮੀਨ ਦੋਵੇਂ ਇੱਕਠੇ ਸਟੇਜ 'ਤੇ ਪਹੁੰਚੇ। ਸਿਰਫ ਇੰਨ੍ਹਾਂ ਹੀ ਨਹੀਂ, ਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਗੈਰੀ ਨੇ ਜੈਸਮੀਨ ਨੂੰ ਗਲ ਨਾਲ ਲਗਾਇਆ ਜਿਸ ਤੋਂ ਬਾਅਦ ਦੋਵੇਂ ਇੱਕ ਹਲਕੀ ਜਹੀ ਮੁਸਕਾਨ ਦਿੱਤੇ ਬਿਨ੍ਹਾਂ ਨਹੀਂ ਰਹਿ ਸਕੇ।

-PTC News

Related Post