ਜਰਮਨੀ ਦੇ ਹਾਨੌ ਸ਼ਹਿਰ ’ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਗੰਭੀਰ ਜ਼ਖਮੀ

By  Shanker Badra February 20th 2020 01:48 PM -- Updated: February 20th 2020 01:50 PM

ਜਰਮਨੀ ਦੇ ਹਾਨੌ ਸ਼ਹਿਰ ’ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਗੰਭੀਰ ਜ਼ਖਮੀ:ਜਰਮਨੀ : ਜਰਮਨੀ ਦੇ ਸ਼ਹਿਰ ਹਾਨੌ ’ਚ ਬੁੱਧਵਾਰ ਰਾਤ ਨੂੰ ਦੋ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਦੀ ਵਾਰਦਾਤ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

germany-shooting-shootings-in-the-german-city-of-hanaupolice-say-8-killed ਜਰਮਨੀ ਦੇ ਹਾਨੌ ਸ਼ਹਿਰ ’ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਪਹਿਲਾ ਹਮਲਾ ਰਾਤ ਕਰੀਬ 10 ਵਜੇ ਹੋਇਆ ਹੈ। ਇਸ ਹਮਲੇ ਤੋਂ ਬਾਅਦ ਇੱਕ ਵਾਹਨ ਨੂੰ ਮੌਕੇ ਤੋਂ ਜਾਂਦੇ ਹੋਏ ਵੇਖਿਆ ਗਿਆ ਅਤੇ ਇੱਕ ਹੋਰ ਜਗ੍ਹਾ 'ਤੇ ਫਾਇਰਿੰਗ ਵੀ ਕੀਤੀ ਗਈ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।

germany-shooting-shootings-in-the-german-city-of-hanaupolice-say-8-killed ਜਰਮਨੀ ਦੇ ਹਾਨੌ ਸ਼ਹਿਰ ’ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਗੰਭੀਰ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਰਾਤ ਕਰੀਬ 10 ਵਜੇ ਦੋ ਹੁੱਕਾ ਬਾਰ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਸਥਾਨਕ ਪ੍ਰਸਾਰਕ ਨੇ ਦੱਸਿਆ ਕਿ ਇਹ ਹਮਲੇ ਦੋ ਹੁੱਕਾ ਲੌਂਜਾਂ ਵਿੱਚ ਹੋਏ ਹਨ। ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਪੰਜ ਹੋਰ ਲੋਕ ਜ਼ਖਮੀ ਹੋਏ ਹਨ। ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

germany-shooting-shootings-in-the-german-city-of-hanaupolice-say-8-killed ਜਰਮਨੀ ਦੇ ਹਾਨੌ ਸ਼ਹਿਰ ’ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ 5 ਗੰਭੀਰ ਜ਼ਖਮੀ

ਇਸ ਦੌਰਾਨ ਹਾਨੌਦੇ ਮੇਅਰ ਕਲਾਸ ਕਮਿੰਸਕੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, "ਇਹ ਬਹੁਤ ਭਿਆਨਕ ਸ਼ਾਮ ਸੀ ,ਜਿਸ ਨੂੰ ਅਸੀਂ ਹਮੇਸ਼ਾਂ ਉਦਾਸੀ ਨਾਲ ਯਾਦ ਕਰਾਂਗੇ।ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਆਖ਼ਰ ਹਮਲਾਵਰਾਂ ਦੀ ਮਨਸ਼ਾ ਕੀ ਸੀ ਤੇ ਨਾ ਹੀ ਪੀੜਤਾਂ ਬਾਰੇ ਹੀ ਕੋਈ ਬਹੁਤੀ ਜਾਣਕਾਰੀ ਹਾਸਲ ਹੋ ਸਕੀ ਹੈ।

-PTCNews

Related Post