ਬੈਂਕ ਦੇ ਸਹਾਇਕ ਮੈਨੇਜਰ ਨੇ ਚਾੜਿਆ ਚੰਦ  , ਬਾਕੀ ਕਰਮਚਾਰੀਆਂ ਨੂੰ ਪਾਇਆ ਚੱਕਰਾਂ 'ਚ   

By  Shanker Badra September 19th 2019 06:01 PM

ਬੈਂਕ ਦੇ ਸਹਾਇਕ ਮੈਨੇਜਰ ਨੇ ਚਾੜਿਆ ਚੰਦ  , ਬਾਕੀ ਕਰਮਚਾਰੀਆਂ ਨੂੰ ਪਾਇਆ ਚੱਕਰਾਂ 'ਚ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬਦੇ ਗਿਦੜਬਾਹਾ ਦੇ ਓਰੀਐਂਟਲ ਬੈਂਕ ਆਫ ਕਾਮਰਸ ਦੇ ਸਹਾਇਕ ਮੈਨੇਜਰ ਵੱਲੋਂ ਬੈਂਕ ਨਾਲ ਹੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੈਂਕ ਦੇ ਉੱਚ ਅਧਿਕਾਰੀ ਦੇ ਬਿਆਨਾਂ 'ਤੇ ਮੈਨੇਜਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Gidderbaha Oriental Bank Assistant manager 72 lakh 66 thousand 198 Rs.cheated ਬੈਂਕ ਦੇ ਸਹਾਇਕ ਮੈਨੇਜਰ ਨੇ ਚਾੜਿਆ ਚੰਦ  , ਬਾਕੀ ਕਰਮਚਾਰੀਆਂ ਨੂੰ ਪਾਇਆ ਚੱਕਰਾਂ 'ਚ

ਪੁਲਿਸ ਨੂੰ ਦਿੱਤੀ ਸਿਕਾਇਤ ਵਿਚ ਓਰੀਐਂਟਲ ਬੈਂਕ ਆਫ ਕਾਮਰਸ ਦੇ ਸਰਕਲ ਹੈੱਡ ਬਠਿੰਡਾ ਰਾਜ ਕੁਮਾਰ ਨੇ ਦੱਸਿਆ ਕਿ ਬੈਂਕ ਦੀ ਗਿਦੜਬਾਹਾ ਬਰਾਂਚ ਵਿਚ ਚੰਦਰ ਨਰੂਲਾ ਵਾਸੀ ਅਬੋਹਰ ਬਤੌਰ ਸਹਾਇਕ ਮੈਨੇਜਰ ਤਾਇਨਾਤ ਰਿਹਾ ਹੈ। ਇਸ ਦੌਰਾਨ ਨਰੂਲਾ ਨੇ ਗੈਰ -ਹਾਜ਼ਰ ਰਹਿੰਦਿਆਂ ਆਪਣੇ ਸਾਥੀਆਂ ਦੇ ਭਰੋਸੇ ਦਾ ਗਲਤ ਇਸਤੇਮਾਲ ਕਰਦਿਆਂ ਆਪਣੇ ਸਾਥੀਆਂ ਦੀਆਂ ਬੈਂਕ ਆਈਡੀਜ਼ ਦੀ ਵਰਤੋਂ ਕਰਕੇ ਉਹਨਾਂ ਵਿਚੋਂ ਕੁਝ ਕਰਮਚਾਰੀਆਂ ਅਤੇ ਆਪਣੀ ਆਈ ਡੀ ਵਿਚ ਐਂਟਰੀਆਂ ਕਰਦਿਆਂ ਉਹਨਾਂ ਨੂੰ ਤਸਦੀਕ ਕਰਕੇ ਬੈਂਕ ਨਾਲ ਕਰੀਬ 72 ਲੱਖ 66 ਹਜ਼ਾਰ 198 ਰੁਪਏ ਦੀ ਠੱਗੀ ਮਾਰੀ।

Gidderbaha Oriental Bank Assistant manager 72 lakh 66 thousand 198 Rs.cheated ਬੈਂਕ ਦੇ ਸਹਾਇਕ ਮੈਨੇਜਰ ਨੇ ਚਾੜਿਆ ਚੰਦ  , ਬਾਕੀ ਕਰਮਚਾਰੀਆਂ ਨੂੰ ਪਾਇਆ ਚੱਕਰਾਂ 'ਚ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ ,ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ ,ਪੜ੍ਹੋ ਬੇਰੁਜ਼ਗਾਰ ਨੌਜਵਾਨਾਂ ਦੇ ਦੁਖੜੇ

ਸ਼ਿਕਾਇਤਕਰਤਾ ਅਨੁਸਾਰ ਇਸ ਮਾਮਲੇ ਦਾ ਉਚ ਅਧਿਕਾਰੀਆਂ ਨੂੰ ਪਤਾ ਲੱਗਣ 'ਤੇ 19 ਲੱਖ ਰੁਪਏ ਜਮਾਂ ਕਰਵਾ ਦਿੱਤੇ ਪਰ ਰਹਿੰਦੀ ਰਕਮ 53 ਲੱਖ 66 ਹਜ਼ਾਰ 198 ਰੁਪਏ ਅਜੇ ਤੱਕ ਜਮਾਂ ਨਹੀਂ ਕਰਵਾਈ।ਇਸ ਮਾਮਲੇ ਵਿਚ ਗਿੱਦੜਬਾਹਾ ਪੁਲਿਸ ਨੇ ਚੰਦਰ ਨਰੂਲਾ 'ਤੇ ਆਈਪੀਸੀ ਦੀ ਧਾਰਾ 409, 420, 465, 468 ਅਤੇ 471 ਤਹਿਤ ਮਾਮਲਾ ਦਰਜ ਕਰ ਲਿਆ ਹੈ।

-PTCNews

Related Post