ਜਦੋਂ ਗਰਭਵਤੀ ਮਹਿਲਾ ਨੂੰ ਰਿਕਸ਼ਾ ਰੇਹੜੀ 'ਤੇ ਲੈ ਕੇ ਹਸਪਤਾਲ ਪਹੁੰਚਿਆ ਮਜ਼ਦੂਰ...

By  Jashan A November 3rd 2019 12:39 PM

ਜਦੋਂ ਗਰਭਵਤੀ ਮਹਿਲਾ ਨੂੰ ਰਿਕਸ਼ਾ ਰੇਹੜੀ 'ਤੇ ਲੈ ਕੇ ਹਸਪਤਾਲ ਪਹੁੰਚਿਆ ਮਜ਼ਦੂਰ...,ਗਿੱਦੜਬਾਹਾ: 108 ਐਂਬੂਲੈਂਸ਼ ਸੇਵਾਵਾਂ ਚਲਦਿਆਂ ਨੂੰ ਭਾਵੇ ਬਹੁਤਾ ਸਮਾਂ ਹੋ ਗਿਆ ਪਰ ਇਸ ਦੀ ਆਮ ਲੋਕਾਂ ਤੱਕ ਅਜੇ ਪਹੁੰਚ ਦੂਰ ਹੈ, ਇਸਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਇੱਕ ਮਜ਼ਦੂਰ ਆਪਣੀ ਗਰਭਵਤੀ ਪਤਨੀਂ ਨੂੰ ਰੇਹੜੀ ਰਿਕਸ਼ਾ ਤੇ ਲਿਟਾ ਕੇ ਸਿਵਲ ਹਸਪਤਾਲ ਪਹੁੰਚ ਗਿਆ। ਜਿਸ ਨੇ ਲੜਕੀ ਨੂੰ ਜਨਮ ਦਿੱਤਾ ਅਤੇ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। Gidderbahaਸੀ ਸੀ ਟੀ ਵੀ ਕੈਮਰੇ ਵਿਚ ਕੈਦ ਜੋਂ ਤਸਵੀਰਾਂ ਤੁਸੀ ਦੇਖ ਰਹੇ ਹੋਂ ਇਹ ਉਸ ਮਜ਼ਦੂਰ ਦੀਆਂ ਹਨ ਜਿਸ ਦੀ ਪਤਨੀ ਗਰਭਵਤੀ ਹੈ ਅਤੇ ਡਿਲਵਰੀ ਨੇੜੇ ਹੈ ਪਰ ਕੋਈ ਹੋਰ ਸਾਧਨ ਨਾ ਮਿਲਦਿਆ ਉਹ ਆਪਣੀ ਰਿਕਸ਼ਾ ਰੇਹੜੀ 'ਤੇ ਲਿਟਾ ਕੇ ਹੀ ਪਤਨੀਂ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚ ਗਿਆ। ਹੋਰ ਪੜ੍ਹੋ: 70 ਸਾਲਾ ਬਜ਼ੁਰਗ ਦਾ ਸ਼ਰਮਨਾਕ ਕਾਰਾ, ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਜੇਕਰ ਇਸ ਪਰਿਵਾਰ ਦੀ ਮੰਨੀਏ ਤਾਂ ਉਹਨਾਂ ਨੂੰ 108 ਐਂਬੂਲੈਂਸ਼ ਸੇਵਾਵਾਂ ਸਬੰਧੀ ਜਾਣਕਾਰੀ ਹੀ ਨਹੀਂ ਅਤੇ ਉਹਨਾਂ ਨੇ ਹਸਪਤਾਲ ਆਉਣ ਤੋਂ ਪਹਿਲਾ ਆਸ਼ਾ ਵਰਕਰ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਹੀਂ ਚੁੱਕਿਆ ਤਾਂ ਉਹ ਰਿਕਸ਼ਾ ਰੇਹੜੀ 'ਤੇ ਹੀ ਹਸਪਤਾਲ ਵੱਲ ਹੋ ਤੁਰੇ। Gidderbahaਹਸਪਤਾਲ ਪਹੁੰਚ ਕੇ ਇਸ ਔਰਤ ਨੇ ਲੜਕੀ ਨੂੰ ਜਨਮ ਦਿੱਤਾ ਜਿਸਦੀ ਹਾਲਤ ਗੰਭੀਰ ਹੋਣ ਕਾਰਨ ਲੜਕੀ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਹ ਜਾਗਰੂਕਤਾ ਦੀ ਘਾਟ ਜਾਂ ਸਰਕਾਰ ਦੀ ਨਲਾਇਕੀ ਹੀ ਆਖੀ ਜਾ ਸਕਦੀ ਕਿ ਜਿਨ੍ਹਾਂ ਲੋਕਾਂ ਤੱਕ ਇਹ ਸੇਵਾ ਪਹੁੰਚਣੀ ਸੀ ਉਹਨਾਂ ਤੋਂ ਕੋਹਾਂ ਦੂਰ ਹੈ। -PTC News

Related Post