ਜਦੋਂ ਗਰਭਵਤੀ ਮਹਿਲਾ ਨੂੰ ਰਿਕਸ਼ਾ ਰੇਹੜੀ 'ਤੇ ਲੈ ਕੇ ਹਸਪਤਾਲ ਪਹੁੰਚਿਆ ਮਜ਼ਦੂਰ...
ਜਦੋਂ ਗਰਭਵਤੀ ਮਹਿਲਾ ਨੂੰ ਰਿਕਸ਼ਾ ਰੇਹੜੀ 'ਤੇ ਲੈ ਕੇ ਹਸਪਤਾਲ ਪਹੁੰਚਿਆ ਮਜ਼ਦੂਰ...,ਗਿੱਦੜਬਾਹਾ: 108 ਐਂਬੂਲੈਂਸ਼ ਸੇਵਾਵਾਂ ਚਲਦਿਆਂ ਨੂੰ ਭਾਵੇ ਬਹੁਤਾ ਸਮਾਂ ਹੋ ਗਿਆ ਪਰ ਇਸ ਦੀ ਆਮ ਲੋਕਾਂ ਤੱਕ ਅਜੇ ਪਹੁੰਚ ਦੂਰ ਹੈ, ਇਸਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਇੱਕ ਮਜ਼ਦੂਰ ਆਪਣੀ ਗਰਭਵਤੀ ਪਤਨੀਂ ਨੂੰ ਰੇਹੜੀ ਰਿਕਸ਼ਾ ਤੇ ਲਿਟਾ ਕੇ ਸਿਵਲ ਹਸਪਤਾਲ ਪਹੁੰਚ ਗਿਆ। ਜਿਸ ਨੇ ਲੜਕੀ ਨੂੰ ਜਨਮ ਦਿੱਤਾ ਅਤੇ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੀ ਸੀ ਟੀ ਵੀ ਕੈਮਰੇ ਵਿਚ ਕੈਦ ਜੋਂ ਤਸਵੀਰਾਂ ਤੁਸੀ ਦੇਖ ਰਹੇ ਹੋਂ ਇਹ ਉਸ ਮਜ਼ਦੂਰ ਦੀਆਂ ਹਨ ਜਿਸ ਦੀ ਪਤਨੀ ਗਰਭਵਤੀ ਹੈ ਅਤੇ ਡਿਲਵਰੀ ਨੇੜੇ ਹੈ ਪਰ ਕੋਈ ਹੋਰ ਸਾਧਨ ਨਾ ਮਿਲਦਿਆ ਉਹ ਆਪਣੀ ਰਿਕਸ਼ਾ ਰੇਹੜੀ 'ਤੇ ਲਿਟਾ ਕੇ ਹੀ ਪਤਨੀਂ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚ ਗਿਆ। ਹੋਰ ਪੜ੍ਹੋ: 70 ਸਾਲਾ ਬਜ਼ੁਰਗ ਦਾ ਸ਼ਰਮਨਾਕ ਕਾਰਾ, ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਜੇਕਰ ਇਸ ਪਰਿਵਾਰ ਦੀ ਮੰਨੀਏ ਤਾਂ ਉਹਨਾਂ ਨੂੰ 108 ਐਂਬੂਲੈਂਸ਼ ਸੇਵਾਵਾਂ ਸਬੰਧੀ ਜਾਣਕਾਰੀ ਹੀ ਨਹੀਂ ਅਤੇ ਉਹਨਾਂ ਨੇ ਹਸਪਤਾਲ ਆਉਣ ਤੋਂ ਪਹਿਲਾ ਆਸ਼ਾ ਵਰਕਰ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਹੀਂ ਚੁੱਕਿਆ ਤਾਂ ਉਹ ਰਿਕਸ਼ਾ ਰੇਹੜੀ 'ਤੇ ਹੀ ਹਸਪਤਾਲ ਵੱਲ ਹੋ ਤੁਰੇ। ਹਸਪਤਾਲ ਪਹੁੰਚ ਕੇ ਇਸ ਔਰਤ ਨੇ ਲੜਕੀ ਨੂੰ ਜਨਮ ਦਿੱਤਾ ਜਿਸਦੀ ਹਾਲਤ ਗੰਭੀਰ ਹੋਣ ਕਾਰਨ ਲੜਕੀ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਹ ਜਾਗਰੂਕਤਾ ਦੀ ਘਾਟ ਜਾਂ ਸਰਕਾਰ ਦੀ ਨਲਾਇਕੀ ਹੀ ਆਖੀ ਜਾ ਸਕਦੀ ਕਿ ਜਿਨ੍ਹਾਂ ਲੋਕਾਂ ਤੱਕ ਇਹ ਸੇਵਾ ਪਹੁੰਚਣੀ ਸੀ ਉਹਨਾਂ ਤੋਂ ਕੋਹਾਂ ਦੂਰ ਹੈ। -PTC News