Mon, Dec 22, 2025
Whatsapp

ਬਠਿੰਡਾ 'ਚ ਮਿਲੀ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ , ਜਾਂਚ ਜਾਰੀ...

Punjab News: ਬਠਿੰਡਾ ਸ਼ਹਿਰ ਦੇ ਮਸ਼ਹੂਰ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਸ਼ੁੱਕਰਵਾਰ ਦੇਰ ਸ਼ਾਮ ਉਸ ਸਮੇਂ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੂੰ ਸੜਕ 'ਤੇ ਇਕ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ।

Reported by:  PTC News Desk  Edited by:  Amritpal Singh -- October 07th 2023 03:53 PM
ਬਠਿੰਡਾ 'ਚ ਮਿਲੀ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ , ਜਾਂਚ ਜਾਰੀ...

ਬਠਿੰਡਾ 'ਚ ਮਿਲੀ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ , ਜਾਂਚ ਜਾਰੀ...

Punjab News: ਬਠਿੰਡਾ ਸ਼ਹਿਰ ਦੇ ਮਸ਼ਹੂਰ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਸ਼ੁੱਕਰਵਾਰ ਦੇਰ ਸ਼ਾਮ ਉਸ ਸਮੇਂ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੂੰ ਸੜਕ 'ਤੇ ਇਕ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਯੁਕਤੀ ਦੇ ਹੱਥ 'ਤੇ ਗੁਰੀ ਨਾਮ ਦਾ ਟੈਟੂ ਬਣਵਾਇਆ ਹੋਇਆ ਸੀ।

ਉਸ ਦੀ ਪਛਾਣ ਕਰਨ ਲਈ ਪੁਲੀਸ ਇਲਾਕੇ ਦੇ ਸੀਸੀਟੀਵੀ ਫੁਟੇਜ ਅਤੇ ਹੋਰ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਘਟਨਾਂ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ, ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।
ਲਾਸ਼ ਨਗਰ ਗਲੀ-2 ਵਿੱਚ ਪਈ ਸੀ


ਯੂਥ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ ਗਲੀ-2 ਵਿੱਚ ਇੱਕ ਲੜਕੀ ਸੜਕ ’ਤੇ ਡਿੱਗ ਗਈ ਹੈ, ਐਸਐਚਓ ਨਹਿਰ ਪਾਰਸ ਚਾਹਲ ਨੇ ਦੱਸਿਆ ਕਿ ਲੜਕੀ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ। ਇਸ ਦੀ ਪਛਾਣ ਨਹੀਂ ਹੋ ਸਕੀ। ਇਹ ਕਤਲ ਦਾ ਮਾਮਲਾ ਹੈ ਜਾਂ ਕੁਝ ਹੋਰ ਇਹ ਤਾਂ ਜਾਂਚ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ। SHO ਚਾਹਲ ਨੇ ਕਿਹਾ- ਡਾਕਟਰਾਂ ਮੁਤਾਬਕ ਮਾਮਲਾ ਕੁਝ ਵੀ ਹੋ ਸਕਦਾ ਹੈ। ਕਿਉਂਕਿ ਲੜਕੀ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਇਸ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਬ੍ਰੇਨ ਹੈਮਰੇਜ ਵੀ ਹੋ ਸਕਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲੀਸ ਜਾਂਚ ਲਈ ਉਥੇ ਪਹੁੰਚ ਗਈ ਸੀ। ਪੁਲਸ ਨੇ ਪਹਿਲਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। 


- PTC NEWS

Top News view more...

Latest News view more...

PTC NETWORK
PTC NETWORK