ਇਸ ਪੰਜ ਸਾਲਾ ਕੁੜੀ ਨੇ ਪੂਰਾ ਇੰਸਟਾਗ੍ਰਾਮ ਬਣਾਇਆ ਆਪਣਾ ਦੀਵਾਨਾ , ਤਸਵੀਰਾਂ ਵਾਇਰਲ

By  Shanker Badra September 6th 2018 03:49 PM -- Updated: September 6th 2018 04:18 PM

ਇਸ ਪੰਜ ਸਾਲਾ ਕੁੜੀ ਨੇ ਪੂਰਾ ਇੰਸਟਾਗ੍ਰਾਮ ਬਣਾਇਆ ਆਪਣਾ ਦੀਵਾਨਾ ,ਤਸਵੀਰਾਂ ਵਾਇਰਲ:ਸੋਸ਼ਲ ਮੀਡੀਆ 'ਤੇ ਪੰਜ ਸਾਲਾ ਕੁੜੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।ਇਸ ਕੁੜੀ ਨੇ ਇੰਸਟਾਗ੍ਰਾਮ 'ਤੇ ਆਪਣੇ ਹੇਅਰ ਸਟਾਈਲ ਦੀਆਂ ਫੋਟੋਆਂ ਪੋਸਟ ਕੀਤੀਆਂ ਹੋਈਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਉਸਦੇ ਵਾਲਾਂ ਦੀ ਸੁੰਦਰਤਾ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ।ਜਿਸ ਦੀ ਉਮਰ ਸਿਰਫ 5 ਸਾਲ ਹੈ।ਉਸ ਦੀਆਂ ਇੰਸਟਾਗ੍ਰਾਮ ਉੱਤੇ ਕੇਵਲ 12 ਪੋਸਟਾਂ ਹਨ ਅਤੇ ਫਾਲੋਅਰ 83000 ਤੋਂ ਵੱਧ ਹਨ।

ਜ਼ਿਕਰਯੋਗ ਹੈ ਕਿ ਇਹ 5 ਸਾਲ ਦੀ ਲੜਕੀ ਇਜ਼ਰਾਈਲ ਦੀ ਦੱਸੀ ਜਾ ਰਹੀ ਹੈ।ਜਿਸ ਨੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ,ਉਸਦੇ ਸੰਘਣੇ , ਲੰਬੇ ਅਤੇ ਸੁੰਦਰ ਵਾਲਾਂ ਕਰਕੇ ਇੰਸਟਾਗ੍ਰਾਮ ਯੂਜ਼ਰ (Mia Aflalo Shunem) ਨਾਂ ਦੀ ਕੁੜੀ ਦੇ ਦੀਵਾਨੇ ਹੋ ਗਏ ਹਨ।

-PTCNews

Related Post