ਲੜਕੀ ਨੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਕਰਵਾਇਆ ਵਿਆਹ , ਪਤੀ ਨਿਕਲਿਆ ਏਡਜ਼ ਪੀੜਤ , ਹੁਣ ਬੱਚਾ ਅਤੇ ਪਤਨੀ ਵੀ ਹੋਏ ਸ਼ਿਕਾਰ

By  Shanker Badra July 15th 2019 07:33 PM

ਲੜਕੀ ਨੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਕਰਵਾਇਆ ਵਿਆਹ , ਪਤੀ ਨਿਕਲਿਆ ਏਡਜ਼ ਪੀੜਤ , ਹੁਣ ਬੱਚਾ ਅਤੇ ਪਤਨੀ ਵੀ ਹੋਏ ਸ਼ਿਕਾਰ:ਫਿਰੋਜ਼ਪੁਰ : 17 ਸਾਲਾ ਲੜਕੀ ਨੇ ਚਾਰ ਸਾਲ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਬਗਾਵਤ ਕਰਕੇ ਆਪਣੀ ਮਨਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰ ਹੁਣ ਉਨ੍ਹਾਂ ਦੀ ਹੱਸਦੀ ਖੇਡਦੀ ਜ਼ਿੰਦਗੀ ਤਬਾਹ ਹੋ ਗਈ ਹੈ ,ਕਿਉਂਕਿ ਉਸਦਾ ਪਤੀ ਏਡਜ਼ ਪੀੜਤ ਨਿਕਲਿਆ ਹੈ। ਹੁਣ ਐੱਚਆਈਵੀ ਪੀੜਤ ਤੇ ਨਸ਼ੇੜੀ ਪਤੀ ਨਾਲ ਪਤਨੀ ਵੀ ਐੱਚਆਈਵੀ ਰੋਗੀ ਬਣ ਗਈ ਹੈ।ਇਕ ਸਾਲ ਪਹਿਲਾਂ ਪੈਦਾ ਹੋਇਆ ਬੱਚਾ ਵੀ ਇਸ ਨਾਮੁਰਾਦ ਬਿਮਾਰੀ ਨਾਲ ਪੀੜਤ ਹੋ ਗਿਆ ਹੈ।

girl Love marriage ,husband became the AIDS victim ,Now child and wife victim ਲੜਕੀ ਨੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਕਰਵਾਇਆ ਵਿਆਹ , ਪਤੀ ਨਿਕਲਿਆ ਏਡਜ਼ ਪੀੜਤ , ਹੁਣ ਬੱਚਾ ਅਤੇ ਪਤਨੀ ਵੀ ਹੋਏ ਸ਼ਿਕਾਰ

ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਉਸ ਨੇ ਆਪਣੇ ਪਤੀ ਦੇ ਪਿਆਰ ਵਿਚ ਪਾਗਲ ਹੋ ਕੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਉਸ ਨਾਲ ਵਿਆਹ ਕਰਵਾਇਆ ਸੀ। ਉਸ ਦਾ ਪਤੀ ਵਿਆਹ ਤੋਂ ਪਹਿਲਾਂ ਦਿੱਲੀ ਵਿਚ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ।

girl Love marriage ,husband became the AIDS victim ,Now child and wife victim ਲੜਕੀ ਨੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਕਰਵਾਇਆ ਵਿਆਹ , ਪਤੀ ਨਿਕਲਿਆ ਏਡਜ਼ ਪੀੜਤ , ਹੁਣ ਬੱਚਾ ਅਤੇ ਪਤਨੀ ਵੀ ਹੋਏ ਸ਼ਿਕਾਰ

ਉਸ ਨੇ ਵਿਆਹ ਦੇ ਪਹਿਲਾਂ ਕਦੇ ਨਹੀਂ ਦੱਸਿਆ ਕਿ ਉਹ ਐੱਚਆਈਵੀ ਪੀੜਤ ਹੈ ਅਤੇ ਨਸ਼ੇ ਦਾ ਆਦੀ ਹੈ।ਇਸ ਦੌਰਾਨ ਉਹ ਵਿਆਹ ਤੋਂ ਬਾਅਦ ਗਰਭਵਤੀ ਹੋ ਗਈ ਅਤੇ ਉਨ੍ਹਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਹੈ। ਉਸਦਾ ਪਤੀ ਹਰ ਰੋਜ਼ ਨਸ਼ੇ ਵਿਚ ਗੁਲਤਾਨ ਰਹਿੰਦਾ ਸੀ।

girl Love marriage ,husband became the AIDS victim ,Now child and wife victim ਲੜਕੀ ਨੇ ਘਰ ਵਾਲਿਆਂ ਨਾਲ ਬਗਾਵਤ ਕਰਕੇ ਕਰਵਾਇਆ ਵਿਆਹ , ਪਤੀ ਨਿਕਲਿਆ ਏਡਜ਼ ਪੀੜਤ , ਹੁਣ ਬੱਚਾ ਅਤੇ ਪਤਨੀ ਵੀ ਹੋਏ ਸ਼ਿਕਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

ਇੱਕ ਦਿਨ ਉਸਦੇ ਪਤੀ ਦਾ ਮੋਟਰਸਾਈਕਲ ਦਰਖੱਤ ਨਾਲ ਟਕਰਾ ਗਿਆ ਅਤੇ ਜਦੋਂ ਡਾਕਟਰਾਂ ਨੇ ਪਤੀ ਦੇ ਖੂਨ ਦੀ ਜਾਂਚ ਕੀਤੀ ਤਾਂ ਐੱਚਆਈਵੀ ਦੀ ਪੁਸ਼ਟੀ ਹੋਈ, ਜਿਸ ਦੇ ਬਾਅਦ ਡਾਕਟਰਾਂ ਦੀ ਸਲਾਹ ਤੇ ਉਸ ਨੇ ਆਪਣਾ ਅਤੇ ਬੇਟੇ ਦਾ ਟੈੱਸਟ ਕਰਵਾਇਆ ਤਾਂ ਉਨ੍ਹਾਂ ਦੀਆਂ ਰਿਪੋਰਟਾਂ ਵੀ ਐਚਆਈਵੀ ਪੋਜ਼ਿਟਿਵ ਆਈਆਂ। ਉਹ ਅਤੇ ਉਨ੍ਹਾਂ ਦਾ ਲੜਕਾ ਪਤੀ ਦੇ ਕਾਰਨ ਹੀ ਐੱਚਆਈਵੀ ਪੋਜ਼ੀਟਿਵ ਹੋਏ ਹਨ।

-PTCNews

Related Post