ਪਰਿਵਾਰ ਨੇ ਤੋੜੀ ਪੁਰਾਣੀ ਰੀਤ : ਵਿਆਹ ਮੌਕੇ ਕੁੜੀ ਨੂੰ ਲਾੜੇ ਨਾਲ ਸਰਵਾਲਾ ਬਣਾ ਕੇ ਪੇਸ਼ ਕੀਤੀ ਅਨੌਖੀ ਮਿਸਾਲ

By  Shanker Badra November 17th 2020 07:26 PM

ਪਰਿਵਾਰ ਨੇ ਤੋੜੀ ਪੁਰਾਣੀ ਰੀਤ : ਵਿਆਹ ਮੌਕੇ ਕੁੜੀ ਨੂੰ ਲਾੜੇ ਨਾਲ ਸਰਵਾਲਾ ਬਣਾ ਕੇ ਪੇਸ਼ ਕੀਤੀ ਅਨੌਖੀ ਮਿਸਾਲ:ਮਲੋਟ : ਪੰਜਾਬ ‘ਚ ਅਕਸਰ ਹੀ ਵਿਆਹ ਸਮਾਗਮਾਂ ਵਿੱਚ ਦੇਖਿਆ ਜਾਂਦਾ ਹੈ ਕਿ ਪਰਿਵਾਰ ‘ਚੋਂ ਛੋਟੇ ਲੜਕੇ ਨੂੰ ਲਾੜੇ ਨਾਲ਼ ਸਰਵਾਲਾ ਬਣਾਇਆ ਜਾਂਦਾ ਹੈ ਅਤੇ ਇੱਕ ਕੁਰਸੀ ‘ਤੇ ਬਿਠਾ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਭਾਬੀਆਂ ਵੱਲੋਂ ਲਾੜੇ ਵਾਂਗ ਉਸ ਦੇ ਵੀ ਸੁਰਮਾ ਪਾਇਆ ਜਾਂਦਾ ਹੈ ਤਾਂ ਕਿ ਉਹ ਹੋਰ ਵੀ ਸੋਹਣਾ ਲੱਗੇ ਅਤੇ ਪੁਰਾਣੇ ਸਮੇਂ ਵਿੱਚ ਇਸ ਦਾ ਮਹੱਤਵ ਕੁੱਝ ਹੋਰ ਹੀ ਹੁੰਦਾ ਸੀ ਅਤੇ ਕੁੱਝ ਹੋਰ ਹੈ।

Girl make sarwala in marriage village mall katora in Malout ਪਰਿਵਾਰ ਨੇ ਤੋੜੀ ਪੁਰਾਣੀ ਰੀਤ : ਵਿਆਹ ਮੌਕੇ ਕੁੜੀ ਨੂੰ ਲਾੜੇ ਨਾਲ ਸਰਵਾਲਾ ਬਣਾ ਕੇ ਪੇਸ਼ਕੀਤੀ ਅਨੌਖੀ ਮਿਸਾਲ

ਇਸ ਦੌਰਾਨ ਸਮਾਜ ‘ਚ ਇਸ ਰੀਤ ਨੂੰ ਅੱਗੇ ਤੋਰਦਿਆਂਮਲੋਟ ਦੇ ਨਜ਼ਦੀਕ ਪਿੰਡ ਮੱਲ ਕਟੋਰਾ ਵਿਖੇ ਇੱਕ ਅਨੌਖੀ ਮਿਸਾਲ ਵੇਖਣ ਨੂੰ ਮਿਲੀ ਹੈ। ਜਿੱਥੇ ਗੁਰਜਿੰਦਰ ਸਿੰਘ ਨਾਮਕ ਇਕ ਨੌਜਵਾਨ ਨੇ ਆਪਣੇ ਵਿਆਹ ਮੌਕੇ ਕੁੜੀ ਨੂੰ ਸਰਵਾਲਾ ਬਣਾ ਕੇ ਨਿਵੇਕਲੀ ਪਹਿਲ ਕੀਤੀ ਹੈ। ਸਮਾਜ ਵਿੱਚ ਲੜਕੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੱਤਾ ਹੈ।

Girl make sarwala in marriage village mall katora in Malout ਪਰਿਵਾਰ ਨੇ ਤੋੜੀ ਪੁਰਾਣੀ ਰੀਤ : ਵਿਆਹ ਮੌਕੇ ਕੁੜੀ ਨੂੰ ਲਾੜੇ ਨਾਲ ਸਰਵਾਲਾ ਬਣਾ ਕੇ ਪੇਸ਼ਕੀਤੀ ਅਨੌਖੀ ਮਿਸਾਲ

ਗੁਰਜਿੰਦਰ ਨੇ ਨਵੀਂ ਰੀਤ ਵਜੋਂ ਆਪਣੀ ਭਤੀਜੀ ਲੱਗਦੀ ਕੁੜੀ ਸੁਖਪ੍ਰੀਤ ਕੌਰ ਨੂੰ ਸਰਵਾਲਾ ਬਣਾ ਕਿ ਬੱਚੀ ਨੂੰ ਖੁਸ਼ੀ ਦਿੱਤੀ ਹੈ। ਉਥੇ ਬੱਚੀ ਦੇ ਮਾਤਾ ਬੇਅੰਤ ਕੌਰ ਤੇ ਪਿਤਾ ਬਲਜਿੰਦਰ ਸਿੰਘ ਭੁੱਲਰ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਅਜਿਹੀ ਸੋਚ ਨਾਲ ਕੁੜੀਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਹੈ। ਇਲਾਕਾ ਨਿਵਾਸੀਆਂ ਨੇ ਪਰਿਵਾਰ ਦੇ ਇਸ ਕਦਮ ਨੂੰ ਸਹੀ ਦੱਸਿਆ ਹੈ।

Girl make sarwala in marriage village mall katora in Malout ਪਰਿਵਾਰ ਨੇ ਤੋੜੀ ਪੁਰਾਣੀ ਰੀਤ : ਵਿਆਹ ਮੌਕੇ ਕੁੜੀ ਨੂੰ ਲਾੜੇ ਨਾਲ ਸਰਵਾਲਾ ਬਣਾ ਕੇ ਪੇਸ਼ਕੀਤੀ ਅਨੌਖੀ ਮਿਸਾਲ

ਦੱਸ ਦੇਈਏ ਕਿ ਪੁਰਾਣੇ ਸਮੇਂ ਵਿੱਚ ਬਰਾਤ ਵਿੱਚ ਸਰਵਾਲਾ ਉਸਨੂੰ ਬਣਾਇਆ ਜਾਂਦਾ ਸੀ ਕਿ ਜੋ ਚਾਚੇ -ਤਾਏ ਦੇ ਘਰਾਂ ‘ਚੋਂ ਲਾੜੇ ਦਾ ਭਰਾ ਲੱਗਦਾ ਹੋਵੇ। ਲਾੜੇ ਨਾਲ ਬਰਾਤ ਵਿੱਚ ਸਰਵਾਲਾ ਕਿਉਂ ਭੇਜਿਆ ਜਾਂਦਾ ਸੀ ,ਕਿਉਂਕਿ ਉਸ ਸਮੇਂ ਬਰਾਤ ਪੈਦਲ ਅਤੇ ਘੋੜਿਆਂ ਰਾਹੀਂ ਜਾਂਦੀ ਸੀ ਅਤੇ ਰਸਤੇ ਵਿੱਚ ਡਾਕੂ ਲੁੱਟਖੋਹ ਕਰਦੇ ਸੀ ਅਤੇ ਕਈ ਵਾਰ ਲਾੜੇ ਨੂੰ ਵੀ ਮਾਰ ਦਿੱਤਾ ਜਾਂਦਾ ਸੀ। ਇਸ ਕਰਕੇ ਲਾੜੇ ਦੀ ਸੁਰੱਖਿਆ ਲਈ ਸਰਵਾਲਾ ਬਣਾਇਆ ਜਾਂਦਾ ਸੀ। ਜੇਕਰ ਲਾੜੇ ਨਾਲ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਤਾਂ ਸਰਵਾਲਾ ਲਾੜੀ ਨੂੰ ਵਿਆਹ ਕੇ ਘਰ ਲਿਆਉਂਦਾ ਸੀ।

-PTCNews

Related Post