ਚੰਡੀਗੜ੍ਹ 'ਚ ਵੱਡੀ ਵਾਰਦਾਤ, ਲੜਕੀ ਦਾ ਗਲਾ ਵੱਡ ਕੇ ਕੀਤਾ ਕਤਲ

By  Jashan A January 1st 2020 04:10 PM -- Updated: January 1st 2020 04:18 PM

ਚੰਡੀਗੜ੍ਹ 'ਚ ਵੱਡੀ ਵਾਰਦਾਤ, ਲੜਕੀ ਦਾ ਗਲਾ ਵੱਡ ਕੇ ਕੀਤਾ ਕਤਲ,ਚੰਡੀਗੜ੍ਹ: ਅੱਜ ਜਿਥੇ ਲੋਕਾਂ ਵੱਲੋਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉਥੇ ਹੀ ਚੰਡੀਗੜ੍ਹ 'ਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਚੰਡੀਗੜ੍ਹ ਦੇ ਸਕਾਈ ਹੋਟਲ 'ਚ ਇੱਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

Murderਮ੍ਰਿਤਕ ਲੜਕੀ ਸੰਗਰੂਰ ਨਾਲ ਸਬੰਧਤ ਦੱਸੀ ਜਾ ਰਹੀ ਹੈ, ਜਿਸ ਦਾ ਗਲਾ ਵੱਡ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਇੱਕ ਨੌਜਵਾਨ ਨਾਲ ਹੋਟਲ 'ਚ ਰੁਕੀ ਹੋਈ ਸੀ ਤੇ ਕਤਲ ਦੀ ਵਾਰਦਾਤ ਮਗਰੋਂ ਨੌਜਵਾਨ ਮੌਕੇ 'ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਜਹਾਜ਼ 'ਚ ਯਾਤਰੀ ਨੂੰ ਆਇਆ ਹਾਰਟ-ਅਟੈਕ, ਫਲਾਈਟ ਰੱਦ

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post