ਵੱਡੀ ਖਬਰ: ਵੋਟ ਪਾਉਣ 'ਤੇ ਇਹ ਹੋਟਲ ਦੇ ਰਿਹੈ 20 ਫੀਸਦੀ Discount !!

By  Jashan A April 11th 2019 03:16 PM

ਵੱਡੀ ਖਬਰ: ਵੋਟ ਪਾਉਣ 'ਤੇ ਇਹ ਹੋਟਲ ਦੇ ਰਿਹੈ 20 ਫੀਸਦੀ Discount !!,ਨਵੀਂ ਦਿੱਲੀ: ਪਹਿਲੇ ਪੜਾਅ 'ਚ ਪੈ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਵੋਟਰਾਂ 'ਚ ਵੀ ਕੋਈ ਕਮੀ ਨਹੀਂ ਦਿਖਾਈ ਦੇ ਰਹੀ। ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਜਿਥੇ ਸਰਚ ਇੰਜਣ ਗੂਗਲ ਵੱਲੋਂ ਇੱਕ ਡੂਡਲ ਬਣਾਇਆ ਗਿਆ ਉਥੇ ਹੀ ਹਰਿਦੁਆਰ ਦੇ ਇੱਕ ਗਾਡਵਿਨ ਹੋਟਲ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਖਾਸ ਆਫਰ ਦਿੱਤਾ ਹੈ।

vote ਵੱਡੀ ਖਬਰ: ਵੋਟ ਪਾਉਣ 'ਤੇ ਇਹ ਹੋਟਲ ਦੇ ਰਿਹੈ 20 ਫੀਸਦੀ Discount !!

ਗਾਡਵਿਨ ਹੋਟਲ ਹਰਿਦੁਆਰ ਨੇ ਆਪਣੇ ਉਨ੍ਹਾਂ ਉਪਭੋਕਤਾਵਾਂ ਨੂੰ 20 ਫੀਸਦੀ ਦੀ ਛੁੱਟ ਦੇਣ ਦਾ ਐਲਾਨ ਕੀਤਾ ਹੈ, ਜੋ ਮਤਦਾਨ ਤੋਂ ਬਾਅਦ ਹੋਟਲ ਦੇ ਰੇਸਤਰਾਂ ਵਿੱਚ ਆਉਣਗੇ।

ਹੋਰ ਪੜ੍ਹੋ:ਬਠਿੰਡਾ ਦੀ ਇਸ ਬੀਬੀ ਨੇ ਪਰਾਲੀ ਦੇ ਲਈ ਕੀਤੀ ਵੱਖਰੀ ਪਹਿਲਕਦਮੀ,ਦੇਖੋ ਤਸਵੀਰਾਂ

vote ਵੱਡੀ ਖਬਰ: ਵੋਟ ਪਾਉਣ 'ਤੇ ਇਹ ਹੋਟਲ ਦੇ ਰਿਹੈ 20 ਫੀਸਦੀ Discount !!

ਗਾਡਵਿਨ ਹੋਟਲ ਹਰਿਦੁਆਰ ਦੇ ਸਹਾਇਕ ਮਹਾਪ੍ਰਬੰਧਕ ਤਿਲਕ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਮਤਦਾਨ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕਤੰਤਰ ਦੇ ਇਸ ਮਹਾਪਰਵ 'ਚ ਹਰ ਕਿਸੇ ਨੂੰ ਆਪਣੇ ਵੋਟ ਦਾ ਪ੍ਰਯੋਗ ਕਰਣਾ ਚਾਹੀਦਾ ਹੈ, ਤਾਕਿ ਇੱਕ ਚੰਗੇ ਪ੍ਰਤਿਨਿਧੀ ਨੂੰ ਚੁਣਿਆ ਜਾ ਸਕੇ।

-PTC News

Related Post