ਜੀ. ਓ. ਜੀ. ਸੂਹੀਆ ਏਜੰਸੀ ਨਹੀਂ, ਇਸ ਦਾ ਉਦੇਸ਼ ਸਿਰਫ ਸਰਕਾਰ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ- ਕੈਪਟਨ ਅਮਰਿੰਦਰ ਸਿੰਘ

By  Joshi March 27th 2018 07:18 PM

ਜੀ. ਓ. ਜੀ. ਸੂਹੀਆ ਏਜੰਸੀ ਨਹੀਂ, ਇਸ ਦਾ ਉਦੇਸ਼ ਸਿਰਫ ਸਰਕਾਰ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ- ਕੈਪਟਨ ਅਮਰਿੰਦਰ ਸਿੰਘ

ਚੰਡੀਗੜ:  ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਆਲੋਚਣਾ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਰਡੀਅਨਜ਼ ਆਫ ਗਵਰਨੈਂਸ (ਜੀ.ਓ.ਜੀ.) ਇੱਕ ਸੂਹੀਆ ਏਜੰਸੀ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਜਨਤਕ ਭਲਾਈ ਵਾਸਤੇ ਰੱਖੇ ਗਏ ਫੰਡਾਂ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਉਣਾ ਅਤੇ ਪ੍ਰਸ਼ਾਸਕੀ ਕਾਰਜਾਂ ਦੀ ਕੁਸ਼ਲਤਾ ਵਾਸਤੇ ਸਰਕਾਰ ਨੂੰ ਸਹਾਇਤਾ ਮੁਹੱਈਆ ਕਰਵਾਉਣਾ ਹੈ।

ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦ ਦੇ ਮਤੇ ਤੇ ਬਹਿਸ ਦੌਰਾਨ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਮੈਂਬਰਾਂ ਵੱਲੋਂ ਕੀਤੀ ਗਈ ਆਲੋਚਣਾ ਨੂੰ ਪੂਰੀ ਤਰ•ਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਜੀ.ਓ.ਜੀ. ਸੂਹੀਆ ਯੂਨਿਟ ਦੇ ਮੈਂਬਰ ਨਹੀਂ ਹਨ ਸਗੋਂ ਵਚਨਬੱਧ ਤੇ ਦ੍ਰਿੜ ਫੋਜੀ ਹਨ ਜਿਨ•ਾਂ ਦੀ ਨਿਯੁਕਤੀ ਸਰਕਾਰ ਨੂੰ ਮਦਦ ਦੇਣ ਲਈ ਕੀਤੀ ਗਈ ਹੈ ਤਾਂ ਜੋ ਹੱਕਦਾਰ ਲਾਭਪਾਤਰੀਆਂ ਵਾਸਤੇ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਸਦਨ ਵਿਚ ਦੱਸਿਆ ਕਿ ਸੂਬੇ ਭਰ ਵਿਚ 3 ਹਜ਼ਾਰ ਸਾਬਕਾ ਫੌਜੀਆਂ ਦੀ ਨਿਯੁਕਤੀ ਸਰਕਾਰੀ ਸਕੀਮਾਂ ਦੀ ਨਿਗਰਾਨੀ ਵਾਸਤੇ ਕੀਤੀ ਗਈ ਹੈ ਜੋ ਕਿ ਜ਼ਰੂਰਤ ਅਨੁਸਾਰ ਸਹੀ ਕਦਮ ਚੁੱਕੇ ਜਾਣ ਦਾ ਸੁਝਾਅ ਦੇਣਗੇ। ਉਨ•ਾਂ ਕਿਹਾ ਕਿ ਅਜਿਹੇ ਸੁਝਾਅ ਸਰਕਾਰੀ ਫੰਡਾਂ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਵਿਚ ਸਹਾਈ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਵੱਲੋਂ ਕਸ਼ਮੀਰ ਦੇ ਵਿਕਾਸ ਅਤੇ ਭਲਾਈ ਵਾਸਤੇ ਫੰਡਾਂ ਦੀ ਦੁਰਵਰਤੋਂ ਬਾਰੇ ਕੀਤੀ ਗਈ ਟਿੱਪਣੀ ਨੂੰ ਯਾਦ ਕਰਦੇ ਹੋÂ ਜੀ.ਓ.ਜੀ. ਸਕੀਮ ਨੂੰ ਸਹੀ ਦੱਸਿਆ। ਜੋ ਕਿ ਇਸ ਵੇਲੇ ਛੇ ਜਿਲਿ•ਆਂ ਵਿਚ ਪੂਰੀ ਤਰ•ਾਂ ਅਤੇ 16 ਹੋਰ ਜਿਲਿ•ਆਂ ਵਿਚ ਅੰਸ਼ਿਕ ਰੂਪ ਵਿਚ ਚੱਲ ਰਹੀ ਹੈ। ਉਨ•ਾਂ ਦੱਸਿਆ ਕਿ ਸਾਲ 2018-19 ਦੌਰਾਨ ਸਾਰੇ ਜਿਲ•ੇ ਇਸ ਸਕੀਮ ਹੇਠ ਆ ਜਾਣਗੇ।

ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜੀ.ਓ.ਜੀ ਕੋਈ ਵੀ ਪ੍ਰੋਗਰਾਮ ਲਾਗੂ ਨਹੀਂ ਕਰ ਰਹੀ ਸਗੋਂ ਇਹ ਸਿਰਫ ਫੰਡਾਂ ਦੀ ਵਰਤੋਂ ਨੂੰ ਢੁੱਕਵੇਂ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਅਤੇ ਕਿਸੇ ਵੀ ਤਰ•ਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਹੈ। ਉਹ ਹੇਠਲੇ ਪੱਧਰ 'ਤੇ ਚੁਣੇ ਹੋਏ ਨੁਮਾਇੰਦਿਆਂ ਨਾਲ ਮਿਲ ਕੇ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ ਅਤੇ ਉਨ•ਾਂ ਦੀ ਨਿਯੁਕਤੀ ਨਾਲ ਦੂਸਰਿਆਂ ਨੂੰ ਨਹੀਂ ਬਦਲਿਆ ਜਾ ਸਕਦਾ ਹੈ।

—PTC News

Related Post