ਏਸ਼ੀਆਈ ਖੇਡਾਂ 2018 'ਚ ਸ਼ਾਟਪੁੱਟ 'ਚ ਗੋਲਡ ਮੈਡਲ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਦਾ ਹੋਇਆ ਦੇਹਾਂਤ

By  Shanker Badra September 4th 2018 10:08 AM -- Updated: September 4th 2018 10:16 AM

ਏਸ਼ੀਆਈ ਖੇਡਾਂ 2018 'ਚ ਸ਼ਾਟਪੁੱਟ 'ਚ ਗੋਲਡ ਮੈਡਲ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਦਾ ਹੋਇਆ ਦੇਹਾਂਤ:ਏਸ਼ੀਆਈ ਖੇਡਾਂ 2018 'ਚ ਸ਼ਾਟਪੁੱਟ ਦੇ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਦਾ ਰਾਤ ਦੇਹਾਂਤ ਹੋ ਗਿਆ ਹੈ।ਜਿਸ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਹਨ।ਦੱਸ ਦੇਈਏ ਕਿ ਤੇਜਿੰਦਰਪਾਲ ਸਿੰਘ ਤੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਸੀ ਪਰ ਆਪਣੇ ਪਿਤਾ ਦੇ ਬਿਮਾਰ ਹੋਣ ਕਰਕੇ ਨਹੀਂ ਮਿਲ ਸਕਿਆ।ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ,ਜੋ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।gold-medal-winners-tejinderpal-singh-toor-father-deathਮੋਗਾ ਦੇ ਜੰਮਪਲ਼ ਤੇਜਿੰਦਰ ਪਾਲ ਸਿੰਘ ਤੂਰ (23) ਨੇ ਜਕਾਰਤਾ 'ਚ ਏਸ਼ੀਆਈ ਰਿਕਾਰਡ ਤੋੜਿਆ ਹੈ।ਉਸ ਨੇ ਲੋਹੇ ਦੀ ਗੇਂਦ ਨੂੰ 20.75 ਮੀਟਰ ਦੀ ਰਿਕਾਰਡ ਦੂਰੀ ਤੱਕ ਸੁੱਟ ਕੇ ਨਵੀਂ ਮੱਲ ਮਾਰੀ ਹੈ।ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ 'ਚੋਂ ਹਾਲੇ ਤੱਕ ਏਸ਼ੀਆਈ ਖੇਡਾਂ `ਚ ਸਿਰਫ਼ ਤੇਜਿੰਦਰ ਨੇ ਹੀ ਸੋਨ ਤਮਗ਼ਾ ਜਿੱਤਿਆ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਉਸ ਲਈ ਕੋਈ ਇਨਾਮੀ ਰਕਮ ਨਹੀਂ ਐਲਾਨੀ ਗਈ ਹੈ।Gold Medal winners Tejinderpal Singh Toor Father Deathਉਂਝ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੀ 25 ਅਗਸਤ ਨੂੰ ਟਵਿਟਰ `ਤੇ ਤੇਜਿੰਦਰਪਾਲ ਸਿੰਘ ਤੂਰ ਨੂੰ ਵਧਾਈਆਂ ਜ਼ਰੂਰ ਦੇ ਚੁੱਕੇ ਹਨ ਤੇ ਉਸ ਦੀ ਕਾਰਗੁਜ਼ਾਰੀ `ਤੇ ਮਾਣ ਵੀ ਪ੍ਰਗਟਾ ਚੁੱਕੇ ਹਨ।

-PTCNews

Related Post