ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ

By  Kaveri Joshi October 6th 2020 05:14 PM

ਨਵੀਂ ਦਿੱਲੀ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜਾਰੀ ਹੈ ਉਤਰਾਅ-ਚੜਾਅ, ਨਵੇਂ ਭਾਅ ਕੁਝ ਇਸ ਪ੍ਰਕਾਰ ਰਹੇ : ਪਿਛਲੇ ਕੁਝ ਸਮੇਂ ਤੋਂ ਉਚਾਈਆਂ ਨੂੰ ਛੂਹ ਰਹੀ ਸੋਨੇ-ਚਾਂਦੀ ਦੀ ਕੀਮਤ 'ਚ ਲਗਾਤਾਰ ਉਤਰਾਅ-ਚੜਾਅ ਵੇਖਣ ਨੂੰ ਮਿਲ ਰਿਹਾ ਹੈ । ਅੱਜ ਮੰਗਲਵਾਰ ਨੂੰ ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੇ ਭਾਅ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ । ਸਵੇਰੇ 10.12 ਵਜੇ ਵਾਅਦੇ ਦੇ ਸੋਨੇ ਦੀ ਕੀਮਤ 95 ਰੁਪਏ ਡਿੱਗ ਕੇ 50, 637 ਰੁਪਏ ਪ੍ਰਤੀ ਗ੍ਰਾਮ ਟਰੈਂਡ ਕਰ ਰਿਹਾ ਸੀ। India Bullion & Jewellers Association Ltd. #IBJA ਦੇ ਅਨੁਸਾਰ 10 ਗ੍ਰਾਮ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਅੱਜ ਦੀ ਕੀਮਤ 50, 797 ਦਿਖਾਈ ਦਿੱਤੀ ।

Gold prices today slip marginally

ਓਧਰ ਚਾਂਦੀ ਦਾ ਭਾਅ ਵੀ 60, 890 ਰੁਪਏ ਪ੍ਰਤੀ ਗ੍ਰਾਮ ਦੇਖਣ ਨੂੰ ਮਿਲਿਆ ਜਦਕਿ ਐੱਮਸੀਐਕਸ ਐਕਸਚੇਂਜ 'ਚ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ ਮੰਗਲਵਾਰ ਸਵੇਰੇ 10:15 ਵਜੇ 161 ਰੁਪਏ ਦੀ ਗਿਰਾਵਟ ਨਾਲ 61,780 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ।

ਅਗਾਂਹ ਕਈ ਤਿਓਹਾਰ ਆਉਣ ਵਾਲੇ ਹਨ ਅਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਨੇੜੇ ਹੈ , ਸੋ ਕਿਆਸੇ ਲਗਾਏ ਜਾ ਰਹੇ ਹਨ ਕਿ ਕੀਮਤਾਂ 'ਚ ਫ਼ਿਰ ਉਛਾਲ ਆ ਸਕਦਾ ਹੈ ।

Gold prices today slip marginally

ਜੇਕਰ ਮਾਹਰਾਂ ਦੀ ਰਾਇ ਵੱਲ ਧਿਆਨ ਦੇਈਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਨਿਵੇਸ਼ ਲਈ ਚੰਗਾ ਸਮਾਂ ਹੈ , ਹੋ ਸਕਦਾ ਹੈ ਅਗਾਂਹ ਜਾ ਕੇ ਰੇਟ ਹੋਰ ਉਚਾਈ ਤੱਕ ਅਪੜਨ। ਪਿਛਲੇ ਅਗਸਤ ਮਹੀਨੇ ਸੋਨਾ ਵਾਅਦਾ ਬਜ਼ਾਰ 'ਚ ਉੱਚ-ਪੱਧਰੀ ਆਲ ਟਾਈਮ ਹਾਈ ਤੱਕ ਅੱਪੜਿਆ ਸੀ। ਉਸ ਵੇਲੇ 10 ਗ੍ਰਾਮ ਦੀ ਕੀਮਤ 56, 200 ਸੀ। ਮਾਹਰਾਂ ਦਾ ਮੰਨਣਾ ਹੈ ਕਿ ਅੱਗੇ ਵੀ ਸੋਨੇ-ਚਾਂਦੀ ਦੋਨਾਂ 'ਚ ਹੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਸਕਦੇ ਹਨ।

Related Post