ਦੁਬਈ ਤੋਂ ਆਏ ਯਾਤਰੀਆਂ ਤੋਂ ਬਰਾਮਦ ਨਜਾਇਜ਼ ਸੋਨਾ

By  Jagroop Kaur October 3rd 2020 06:43 PM -- Updated: October 3rd 2020 11:41 PM

ਅੰਮ੍ਰਿਤਸਰ : ਸ਼ਨੀਵਾਰ ਦੀ ਤੜਕਾਰ 2 ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ ਉਡਾਣ ਵਿਚੋਂ ਦੋ ਯਾਤਰੀਆਂ ਕੋਲੋਂ ਸੋਨਾ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ। ਮਾਮਲੇ 'ਚ ਫੜ੍ਹੇ ਗਏ ਤਸਕਰਾਂ ਦੀ ਕਸਟਮ ਵਿਭਾਗ ਵੱਲੋਂ ਦੁਬਈ ਤੋਂ ਇੱਥੇ ਪੁੱਜੀ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਦੋ ਯਾਤਰੀਆਂ ਦੇ ਬੈਗਾਂ ਵਿਚੋਂ ਤਾਰਾਂ ਅਤੇ ਪੱਤਰਿਆਂ ਦੇ ਰੂਪ 'ਚ 940 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਪੰਜਾਬ ਦੇ ਸੁਖੇਵਾਲਾ ਪਿੰਡ ਦੀ ਰਹਿਣ ਵਾਲੀ ਹੈ ਕਿਰਨਦੀਪ ਕੌਰ ਵੀ ਇਹਨਾਂ ਵਿਚ ਸ਼ਾਮਿਲ ਹੈ

Gold Gold recover

ਦੱਸਣਯੋਗ ਹੈ ਕਿ ਇਕ ਦਿਨ 'ਚ ਦੂਜੀ ਵਾਰ ਉਡਾਣ ਚੋਂ ਸੋਨਾ ਬਰਾਮਦ ਕੀਤਾ ਗਿਆ। ਸਪਾਈਸਜੈਟ ਦੀ ਦੁਬਈ ਤੋਂ ਆਈ ਉਡਾਣ ਚੋਂ ਮਹਿਲਾ ਯਾਤਰੀ ਤੋਂ 500 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਸ ਤੋਂ ਅੱਜ ਪਹਿਲਾ ਏਅਰ ਇੰਡੀਆ ਦੀ ਉਡਾਣ ਚੋਂ 2 ਯਾਤਰੀਆਂ ਤੋਂ 900 ਗ੍ਰਾਮ ਸੋਨਾ ਬਰਾਮਦ ਹੋਇਆ ਸੀ।

Gold recover

ਕਿਹਾ ਜਾ ਰਿਹਾ ਹੈ ਕਿ ਇਹ ਸੋਨਾ ਲੈਣ ਆਏ ਹਰਿਆਣਾ ਨਾਲ ਸਬੰਧਿਤ ਤਿੰਨ ਵਿਅਕਤੀਆਂ ਨੂੰ ਵੀ ਕਸਟਮ ਵਿਭਾਗ ਵੱਲੋਂ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

Gold recover

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਈ ਮਾਮਲਾ ਸਾਹਮਣੇ ਆਏ ਹਨ ਜਦ ਨਜਾਇਜ਼ ਢੰਗ ਨਾਲ ਸੋਨੇ ਦੀ ਤਸਕਰੀ ਵਿਦੇਸ਼ਾਂ ਤੋਂ ਕੀਤੀ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਸ ਮਾਮਲੇ 'ਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹਨ ਕਿ ਇਹਨਾਂ ਯਾਤਰੀਆਂ ਵੱਲੋਂ ਇਹ ਸੋਨਾ ਪੰਜਾਬ ਕਿਓਂ ਲਿਆਂਦਾ ਗਿਆ ਅਤੇ ਇਸ ਵਿਚ ਹੋਰ ਕੌਣ ਲੋਕ ਸ਼ਾਮਿਲ ਹਨ

Related Post