ਸੋਨਾ ਮਹਿੰਗਾ ਤੇ ਚਾਂਦੀ ਹੋਈ ਸਸਤੀ, ਜਾਣੋ ਅੱਜ ਦੇ ਰੇਟ

By  Jashan A June 3rd 2019 04:11 PM

ਸੋਨਾ ਮਹਿੰਗਾ ਤੇ ਚਾਂਦੀ ਹੋਈ ਸਸਤੀ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ: ਇੱਕ ਵਾਰ ਜਿਥੇ ਫਿਰ ਸੋਨੇ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ, ਉਥੇ ਹੀ ਚਾਂਦੀ ਸਸਤੀ ਹੋ ਗਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 75 ਰੁਪਏ ਵਧ ਕੇ 33,195 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਾ ਨਿਕਲਣ ਕਾਰਨ ਚਾਂਦੀ 80 ਰੁਪਏ ਸਸਤੀ ਹੋ ਕੇ 37,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਹੋਰ ਪੜ੍ਹੋ:ਵਿਜੀਲੈਂਸ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ

ਜਿਸ ਕਾਰਨ ਸੋਨਾ ਖਰੀਦਣ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਜ਼ਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ। ਜੇ ਗੱਲ ਕੀਤੀ ਜਾਵੇ ਵਿਦੇਸ਼ਾਂ 'ਚ ਤਾਂ ਉਥੇ ਵੀ ਸੋਨਾ ਹਾਜ਼ਰ 9.65 ਡਾਲਰ ਚੜ੍ਹ ਕੇ 1,314.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

-PTC News

Related Post