ਜਲੰਧਰ 'ਚ ਸਾਫ਼ ਦਿਖਾਈ ਦੇ ਰਹੇ ਨੇ ਬਰਫ ਨਾਲ ਲੱਦੇ ਪਹਾੜ,ਤੁਸੀਂ ਵੀ ਕੋਠੇ 'ਤੇ ਚੜ ਕੇ ਲਓ ਕੁਦਰਤ ਦਾ ਨਜ਼ਾਰਾ

By  Shanker Badra April 4th 2020 04:51 PM

ਜਲੰਧਰ 'ਚ ਸਾਫ਼ ਦਿਖਾਈ ਦੇ ਰਹੇ ਨੇ ਬਰਫ ਨਾਲ ਲੱਦੇ ਪਹਾੜ,ਤੁਸੀਂ ਵੀ ਕੋਠੇ 'ਤੇ ਚੜ ਕੇ ਲਓ ਕੁਦਰਤ ਦਾ ਨਜ਼ਾਰਾ:ਜਲੰਧਰ : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਪੂਰੀ ਤਰ੍ਹਾਂ ਲਾਕ ਡਾਊਨ ਹੈ, ਜਿਸ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ, ਉਥੇ ਹੀ ਕਾਰਖਾਨਿਆਂ, ਫੈਕਟਰੀਆਂ ਅਤੇ ਹਰ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਕਰਕੇ ਪ੍ਰਦੂਸ਼ਣ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ। ਇਸ ਦਾ ਅਸਰ ਪੰਜਾਬ ਦੇ ਕਈ ਜ਼ਿਲਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ।

Good News! Lockdown : Rare view of snow-capped Himalayan range seen from Jalandhar ਜਲੰਧਰ 'ਚ ਸਾਫ਼ ਦਿਖਾਈ ਦੇ ਰਹੇ ਨੇ ਬਰਫ ਨਾਲ ਲੱਦੇ ਪਹਾੜ, ਤੁਸੀਂ ਵੀ ਕੋਠੇ 'ਤੇ ਚੜ ਕੇ ਲਓ ਕੁਦਰਤ ਦਾ ਨਜ਼ਾਰਾ

ਲੌਕਡਾਊਨ ਅਤੇ ਵਾਹਨਾਂ ਤੇ ਫੈਕਟਰੀਆਂ ਵੱਲੋਂ ਹੋ ਰਿਹਾ ਪ੍ਰਦੂਸ਼ਣ ਬੰਦ ਹੋਣ ਨਾਲ ਵਾਤਾਵਰਣ 'ਤੇ ਸਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਦੇ ਸਾਰੇ ਸ਼ਹਿਰਾਂ ਦੀ ਹਵਾ ਬਹੁਤ ਸ਼ੁੱਧ ਹੋ ਗਈ ਹੈ ਅਤੇ ਇੰਝ ਲੱਗਦਾ ਹੈ ਕਿ ਮਨੁੱਖ ਦੇ ਘਰਾਂ ਅੰਦਰ ਰਹਿਣ ਨਾਲ ਕੁਦਰਤ ਹੁਣ ਖੁੱਲ੍ਹ ਕੇ ਸਾਹ ਲੈ ਰਹੀ ਹੈ।

Good News! Lockdown : Rare view of snow-capped Himalayan range seen from Jalandhar ਜਲੰਧਰ 'ਚ ਸਾਫ਼ ਦਿਖਾਈ ਦੇ ਰਹੇ ਨੇ ਬਰਫ ਨਾਲ ਲੱਦੇ ਪਹਾੜ, ਤੁਸੀਂ ਵੀ ਕੋਠੇ 'ਤੇ ਚੜ ਕੇ ਲਓ ਕੁਦਰਤ ਦਾ ਨਜ਼ਾਰਾ

ਇਸ ਦੌਰਾਨ ਪ੍ਰਦੂਸ਼ਣ ਘੱਟਣ ਕਾਰਨ ਜਲੰਧਰ ਵਿਚ 200-250 ਕਿਲੋਮੀਟਰ ਦੂਰ ਹਿਮਾਚਲ ਦੇ ਅਸਮਾਨ ਛੂੰਹਦੇ ਬਰਫ ਨਾਲ ਲੱਦੇ ਪਹਾੜ ਵੀ ਨਜ਼ਰ ਆਉਣ ਲੱਗੇ ਹਨ। ਇਹ ਬਰਫ ਨਾਲ ਲੱਦੇ ਪਹਾੜ ਸ਼ਿਵਾਲਿਕ ਅਤੇ ਹਿਮਾਲਿਆ ਪਰਬਤ ਦੇ ਦੱਸੇ ਜਾ ਰਹੇ ਹਨ।ਕਪੂਰਥਲਾ, ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ’ਚ ਹੋਰ ਵੀ ਕਈ ਥਾਵਾਂ ’ਤੇ ਇਹ ਨਜ਼ਰਾ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

Good News! Lockdown : Rare view of snow-capped Himalayan range seen from Jalandhar ਜਲੰਧਰ 'ਚ ਸਾਫ਼ ਦਿਖਾਈ ਦੇ ਰਹੇ ਨੇ ਬਰਫ ਨਾਲ ਲੱਦੇ ਪਹਾੜ, ਤੁਸੀਂ ਵੀ ਕੋਠੇ 'ਤੇ ਚੜ ਕੇ ਲਓ ਕੁਦਰਤ ਦਾ ਨਜ਼ਾਰਾ

ਦਰਅਸਲ 'ਚ ਜਲੰਧਰ ਵਿਖੇ ਹਵਾ ਇੰਨੀ ਸਾਫ਼ ਹੋ ਗਈ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦੀ ਛੱਤ ਤੋਂ ਹਿਮਾਲਿਆ ਦੀਆਂ ਪਹਾੜੀਆਂ ਦਿਖਾਈ ਦੇ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਸਾਲਾਂ ਤੋਂ ਰਹਿ ਰਹੇ ਹਾਂ ਪਰ ਬੱਦਲ ਅਤੇ ਪ੍ਰਦੂਸ਼ਣ ਕਾਰਨ ਅਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਕੋਈ ਪਰਬਤ ਲੜੀ ਬੱਦਲ ਪ੍ਰਦੂਸ਼ਣ ਕਾਰਨ ਨਜ਼ਰ ਨਹੀਂ ਆ ਰਹੀ ਸੀ।

-PTCNews

Related Post