ਸਾਵਧਾਨ ! Google ਚੈਟ ਤੋਂ ਸਰਕਾਰੀ ਜਾਸੂਸੀ,ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ ਖੁਲਾਸਾ

By  Shanker Badra April 23rd 2018 10:40 AM

ਸਾਵਧਾਨ ! Google ਚੈਟ ਤੋਂ ਸਰਕਾਰੀ ਜਾਸੂਸੀ,ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ ਖੁਲਾਸਾ:ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।ਐਮਨੈਸਟੀ ਨੇ ਕਿਹਾ ਹੈ ਕਿ ਗੂਗਲ ਆਪਣੇ ਨਵੇਂ ਐਪ ਵਿੱਚ ਯੂਜ਼ਰਾਂ ਨੂੰ ਬਿਨਾਂ ਐਂਡ-ਟੂ-ਐਂਡ ਇਨਕ੍ਰੀਪਸ਼ਨ ਤੋਂ ਸਰਵਿਸ ਦੇ ਰਿਹਾ ਹੈ ਜੋ ਜਾਸੂਸਾਂ ਲਈ ਤੋਹਫੇ ਵਰਗਾ ਹੈ।

ਗੂਗਲ ਦੇ ਨਵੇਂ ਐਪ ਦਾ ਨਾਂ 'ਚੈਟ' ਹੈ।ਚੈਟ ਐਪ ਨੂੰ ਲੈ ਕੇ ਗੂਗਲ ਜਿੱਥੇ ਆਪਣਾ ਬਚਾਅ ਕਰ ਰਿਹਾ ਹੈ ਤੇ ਇਸ ਨੂੰ ਚੰਗਾ ਦੱਸ ਰਿਹਾ ਹੈ,ਉੱਥੇ ਹੀ ਐਮਨੈਸਟੀ ਇਸ ਐਪ ਨੂੰ ਨਿਸ਼ਾਨੇ 'ਤੇ ਲੈ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਆਪਣੇ ਪੁਰਾਣੇ ਐਪ 'ਏਲੋ' 'ਤੇ ਪੂਰੀ ਤਰਾਂ ਕੰਮ ਬੰਦ ਕਰ ਦਿੱਤਾ ਹੈ।ਨਵੀਂ ਸਰਵਿਸ ਨੂੰ ਚੈਟ ਨਾਂ ਦਿੱਤਾ ਗਿਆ ਹੈ।

ਗੂਗਲ ਦੇ ਇਸ ਐਪ ਰਾਹੀਂ ਯੂਜ਼ਰ ਨਾਰਮਲ ਮੈਸੇਜ ਭੇਜ ਸਕਦੇ ਹਨ ਤੇ ਇਸ ਲਈ ਉਨਾਂ ਨੂੰ ਐਪ ਤੋਂ ਬਾਹਰ ਆਉਣ ਦੀ ਵੀ ਲੋੜ ਨਹੀਂ।ਗੂਗਲ ਦੇ ਬੁਲਾਰੇ ਨੇ ਹੀ ਦੱਸਿਆ ਹੈ ਕਿ ਅਸੀਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਨਹੀਂ ਕਰਾਂਗੇ।ਗੂਗਲ ਦੇ ਪੁਰਾਣੇ ਐਪ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਆਪਸ਼ਨ ਸੀ।

-PTCNews

Related Post