ਪੂਰੀ ਦੁਨੀਆ ’ਚ ਗੂਗਲ ਸਰਚ ਇੰਜਣ ਹੋਇਆ ਠੱਪ, Gmail ਸਣੇ YouTube ਵੀ ਹੋਈ ਪ੍ਰਭਾਵਿਤ

By  Jagroop Kaur December 14th 2020 07:05 PM -- Updated: December 14th 2020 07:07 PM

ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਦਾ ਨੈੱਟਵਰਕ ਸੋਮਵਾਰ ਸ਼ਾਮ ਨੂੰ ਇਕਦਮ ਡਾਊਨ ਹੋ ਗਿਆ ਹੈ। ਇਸ ਦੌਰਾਨ ਜੀਮੇਲ ਅਤੇ ਯੂਟਿਊਬ ਦੀਆਂ ਸੇਵਾਵਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ । ਡਾਊਨਡਿਟੈਕਟਰ ਮੁਤਾਬਕ, 14 ਦਸੰਬਰ 2020 ਨੂੰ ਜੀਮੇਲ ਸ਼ਾਮ ਨੂੰ 4 ਵਜ ਕੇ 43 ਮਿੰਟ ’ਤੇ ਠੱਪ ਹੋ ਗਿਆ। ਇਸ ਤੋਂ ਬਾਅਦ ਕਾਫੀ ਦੇਰ ਤਕ ਯੂਟਿਊਬ ਵੀ ਠੱਪ ਰਿਹਾ। ਉਥੇ ਹੀ ਕਈ ਯੂਜ਼ਰਸ ਨੇ ਗੂਗਲ ਡ੍ਰਈਵ ਵੀ ਠੱਪ ਹੋਣ ਦੀ ਸ਼ਿਕਾਇਤ ਮਿਲੀ । ਇਸ ਸਿਸਟਮ 'ਚ ਜੀਮੇਲ ਠੱਪ ਹੋਣ ਤੋਂ ਬਾਅਦ ਯੂਜ਼ਰਸ ਨੂੰ 500 ਦਾ ਏਰਰ ਮੈਸੇਜ ਮਿਲਿਆ।ਦੱਸਮਯੋਗ ਹੈ ਕਿ ਡਾਊਨਡਿਟੈਕਟਰ ’ਤੇ ਗੂਗਲ ਦੀਆਂ ਸੇਵਾਵਾਂ ’ਚ ਸਮੱਸਿਆ ਆਉਣ ਤੋਂ ਬਾਅਦ 68 ਫੀਸਦੀ ਲੋਕਾਂ ਨੇ ਲਾਗ-ਇਨ ਦੀ ਸ਼ਿਕਾਇਤ ਕੀਤੀ ਹੈ, ਉਥੇ ਹੀ 8 ਫੀਸਦੀ ਲੋਕਾਂ ਨੇ ਈਮੇਲ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਕਈ ਯੂਜ਼ਰਸ ਨੇ ਅਕਾਊਂਨਟ ਲਾਗ-ਆਊਟ ਹੋਣ ਦੀ ਸ਼ਿਕਾਇਤ ਕੀਤੀ |

ਹਾਲਾਂਕਿ ਗੂਗਲ ਇੰਜਣ ਠੀਕ ਹੋਣ ਤੋਂ ਬਾਅਦ ਯੂਟਿਊਬ ਦੀ ਸੇਵਾ ਹੁਣ ਚਾਲੂ ਹੋ ਗਈ ਹੈ। ਇਸ ਦੇ ਨਾਲ ਹੀ ਬਾਕੀ ਦੇ ਸੋਸ਼ਲ ਐਪ ਵੀ ਚੱਲ ਪਏ ਹਨ।

Google Docs, Gmail, YouTube Start to Return After Global Outage

ਗੂਗਲ ਨੇ ਜੀਮੇਲ ਡਾਊਨ ਹੋਣ ਦੀ ਸ਼ਿਕਾਇਤ ’ਤੇ ਇਕ ਯੂਜ਼ਰ ਨੂੰ ਟਵਿਟਰ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਯੂਜ਼ਰਸ ਦੇ ਨੈੱਟਵਰਕ ’ਚ ਹੀ ਸਮੱਸਿਆ ਹੈ। ਦੂਜੇ ਨੈੱਟਵਰਕ ਨਾਲ ਚਲਾਉਣ’ਤੇ ਜੀਮੇਲ ਨਾਲ ਕੋਈ ਸਮੱਸਿਆ ਨਹੀਂ ਆਏਗੀ ਜਦਕਿ ਭਾਰਤ, ਸਾਊਦੀ ਅਰਬ, ਮਲੇਸ਼ੀਆ, ਅਮਰੀਕਾ ਅਤੇ ਬ੍ਰਿਟੇਨ ਵਰਗੇ ਕਈ ਦੇਸ਼ਾਂ ਦੇ ਯੂਜ਼ਰਸ ਨੂੰ ਜੀਮੇਲ ਇਸਤੇਮਾਲ ਕਰਨ ’ਚ ਪਰੇਸ਼ਾਨੀ ਆ ਰਹੀ ਹੈ।

Google Reports $15 Billion in YouTube Ad Revenue in Its Latest Earnings

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ 20 ਅਗਸਤ ਨੂੰ ਜੀਮੇਲ ਕਰੀਬ 7 ਘੰਟਿਆਂ ਤਕ ਠੱਪ ਰਿਹਾ ਸੀ ਜਿਸ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਈਮੇਲ ਨਹੀਂ ਭੇਜ ਪਾ ਰਹੇ ਸਨ। ਕਈ ਯੂਜਡਰਸ ਨੇ ਅਟੈਚਮੈਂਟ ਫੇਲ ਹੋਣ ਦੀ ਵੀ ਸ਼ਿਕਾਇਤ ਕੀਤੀ ਸੀ। ਜੀਮੇਲ ਤੋਂ ਇਲਾਵਾ ਗੂਗਲ ਡ੍ਰਾਈਵ, ਗੂਗਲ ਡਾਕਸ, ਗੂਗਲ ਕੀਪ, ਗੂਗਲ ਚੈਟ ਅਤੇ ਗੂਗਲ ਮੀਟ ’ਚ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।YouTube Is Doing Great With Fewer People Skipping Ads, Google Says

Related Post