ਕੱਚੇ ਅਧਿਆਪਕਾਂ ਨੂੰ ਤਰੁੰਤ ਪੱਕਾ ਕਰੇ ਕੈਪਟਨ ਸਰਕਾਰ : ਸੁਖਵਿੰਦਰ ਸਿੰਘ ਚਾਹਲ

By  Shanker Badra June 29th 2021 05:07 PM

ਫਿਲੌਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਅੱਜ ਮੁਹਾਲੀ ਵਿਚ ਪੱਕੇ ਹੋਣ ਦੀ ਲੜਾਈ ਲੜਦੇ ਕੱਚੇ ਅਧਿਆਪਕਾਂ ਤੇ ਜਲ਼ ਤੋਪਾਂ ਦੀ ਵਰਤੋਂ ਲਾਠੀਚਾਰਜ਼ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਇਸ ਸਮੇਂ ਆਗੂਆਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਮਰਦ ਪੁਲਿਸ ਅਧਿਕਾਰੀਆਂ ਵਲੋਂ ਧੱਕਾ ਮੁੱਕੀ ਕਰਨਾ ਤੇ ਉਹਨਾਂ ਦੀਆਂ ਚੁੰਨੀਆਂ ਲਾਹੁਣੀਆਂ ਅਤਿ ਨਿੰਦਣਯੋਗ ਹਨ।

ਗੌਰਮਿੰਟ ਟੀਚਰਜ਼ ਯੂਨੀਅਨ ਨੇ ਕੱਚੇ ਅਧਿਆਪਕਾਂ ਉਪਰ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੀ ਕੀਤੀ ਨਿਖੇਧੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਨੂੰ ਲੈ ਕੇ ਵੱਡੀ ਖ਼ਬਰ

ਇਸ ਸਮੇਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਲੜਕੇ ਲੜਕੀਆਂ 15-15 ਸਾਲ ਤੋਂ ਨਿਗੂਣੀਆਂ ਤਨਖਾਹਾਂ ਤੇ ਸਿੱਖਿਆ ਵਿਭਾਗ ਵਿਚ ਨੌਕਰੀ ਕਰ ਰਹੇ ਹਨ ਤੇ ਉਹਨਾਂ ਨੇ ਸਾਰੀਆਂ ਯੋਗਤਾਵਾਂ ਵੀ ਪੱਕੀ ਨੌਕਰੀ ਵਾਸਤੇ ਪੂਰੀਆਂ ਕੀਤੀਆਂ ਹੋਈਆਂ ਹਨ ਦੀ ਸਰਕਾਰ ਕਈ ਦਿਨ ਤੋਂ ਪੱਕਾ ਧਰਨਾਂ ਲਗਾਉਣ ਦੇ ਬਾਵਜੂਦ ਗੱਲ ਨਹੀ ਸੁਣ ਰਹੀ।

ਗੌਰਮਿੰਟ ਟੀਚਰਜ਼ ਯੂਨੀਅਨ ਨੇ ਕੱਚੇ ਅਧਿਆਪਕਾਂ ਉਪਰ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੀ ਕੀਤੀ ਨਿਖੇਧੀ

ਦੂਸਰੇ ਪਾਸੇ ਸਰਕਾਰ ਪ੍ਰਚਾਰ ਰਾਹੀ ਹੀ ਪਤਾ ਨੀ ਕਿਹੜੇ ਲੋਕਾਂ ਨੂੰ 17 ਲੱਖ ਨੌਕਰੀ ਵੰਡੀ ਬੈਠੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ।

Government Teachers Union Condemns Punjab Police Torture of temporary teachers ਗੌਰਮਿੰਟ ਟੀਚਰਜ਼ ਯੂਨੀਅਨ ਨੇ ਕੱਚੇ ਅਧਿਆਪਕਾਂ ਉਪਰ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੀ ਕੀਤੀ ਨਿਖੇਧੀ

ਇਸ ਸਮੇਂ ਆਗੂਆਂ ਨੇ ਸਰਕਾਰ ਦੇ ਉਸ ਫੈਸਲੇ ਦੀ ਵੀ ਨਿੰਦਾਂ ਕੀਤੀ ਹੈ, ਜਿਸ ਤਹਿਤ ਕੈਪਟਨ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਚੋਰ ਮੋਰੀ ਰਾਂਹੀ ਗਜ਼ਟਿਡ ਪੋਸਟਾਂ ਤੇ ਤਾਇਨਾਤ ਕਰਨਾ ਚਾਹੁੰਦੀ ਹੈ। ਇਸ ਸਮੇਂ ਉਹਨਾਂ ਨੇ ਬੇਰੁਜ਼ਗਾਰਾਂ ਦੇ ਹਰ ਤਰ੍ਹਾਂ ਦੇ ਅੰਦੋਲਨ ਦੇ ਸਮੱਰਥਨ ਦਾ ਫੈਸਲਾ ਕੀਤਾ।

-PTCNews

Related Post