ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

By  Shanker Badra August 22nd 2019 06:46 PM

ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ:ਚੰਗੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਕੇ ਉਦਯੋਗ ਦੀਆਂ ਲੋੜਾਂ ਅਨੁਸਾਰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਕੋਰਸਾਂ ਵਿਚ ਵੱਡੇ ਬਦਲਾਅ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਤਕਨੀਕੀ ਸਿੱਖਿਆ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਵਧੇਰੇ ਕਾਰਗਾਰ ਢੰਗ ਨਾਲ ਮੁਹੱਈਆ ਕਰਵਾਉਣ ਲਈ ਜਲਦ ਹੀ ਨਵਾਂ ਸਿਸਟਮ ਹੋਂਦ ਵਿਚ ਲਿਆਂਦਾ ਜਾਵੇਗਾ। ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਮੰਤਰੀ ਸੰਦਰ ਸ਼ਾਮ ਅਰੋੜਾ ਦੀ ਅਗਵਾਈ ਵਿਚ ਇਸ ਸਬੰਧੀ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

Government Technical Education Institutes Students changes to the courses Idea :Charanjit Channi ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਇਸੀ ਮੀਟਿੰਗ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਦੀ ਪੜਾਈ ਕਰ ਰਹੇ ਨੌਜਵਾਨਾਂ ਨੂੰ ਮੌਜੂਦਾ ਅਤੇ ਭਵਿੱਖ ਦੇ ਉਦਯੋਗ ਦੀਆਂ ਲੋੜਾਂ ਦੇ ਅਨੁਸਾਰ ਨੌਕਰੀਆਂ ਦੇ ਹਾਣੀ ਬਣਾਉਣ ਲਈ ਕੋਰਸ ਦੇ ਦੌਰਾਨ ਘੱਟੋ ਘੱਟ 3 ਤੋਂ 6 ਮਹੀਨੇ ਦੀ ਟਰੇਨਿੰਗ ਜਰੂਰੀ ਹੈ। ਇਸ ਮੀਟਿੰਗ ਦੌਰਾਨ ਇਸ ਗੱਲ ‘ਤੇ ਬਹਤ ਹੀ ਵਿਸਥਾਰ ਨਾਲ ਚਰਚਾ ਕੀਤੀ ਗਈ ਮੌਜੂਦਾ ਸਿਸਟਮ ਦੇ ਅਨੁਸਾਰ ਸਿਰਫ ਇੱਕ ਮਹੀਨਾ ਹੀ ਉਦਯੋਗ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ ਜੋ ਬਹੁਤ ਹੀ ਨਾ ਕਾਫੀ ਹੈ ਅਤੇ ਵਿਦਿਆਰਥੀ ਉਦਯੋਗਾਂ ਵਿਚ ਨੌਕਰੀਆਂ ਲਈ ਪੂਰੀ ਤਰਾਂ ਹੁਨਰਮੰਦ ਨਹੀਂ ਬਣ ਪਾਉਂਦੇ। ਉਨ੍ਹਾਂ ਕਿਹਾ ਕਿ ਭਾਂਵੇਂ ਕੁਝ ਇੰਜਨੀਅਰਇੰਗ ਕੋਰਸਾਂ ਵਿਚ 6 ਮਹੀਨੇ ਦੀ ਟਰੇਨਿੰਗ ਕਰਵਾਈ ਜਾਂਦੀ ਹੈ ਪਰ ਇਸ ਨੂੰ ਹੋਰ ਕਾਰਗਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਤਕਨੀਕੀ ਸਿੱਖਿਆ ਦੇ ਮੌਜੂਦਾ ਢਾਂਚੇ ਅਤੇ ਉਦਯੋਗ ਦੀਆਂ ਲੋੜਾਂ ਵਿਚ ਇੱਕ ਵੱਡਾ ਪਾੜਾ ਹੈ ਜੋ ਪੂਰਿਆ ਜਾਣਾ ਬਹੁਤ ਜਰੂਰੀ ਹੈ।

Government Technical Education Institutes Students changes to the courses Idea :Charanjit Channi ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਤਕਨੀਕੀ ਸਿੱਖਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨਵਾਂ ਸਿਸਟਮ ਹੋਂਦ ਵਿਚ ਲਿਆਉਣ ਲਈ ਜਲਦ ਇੱਕ ਖਰੜਾ ਤਿਅਰ ਕਰਕੇ ਪੇਸ਼ ਕਰਨਗੇ। ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਨਾਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਕੋਰਸਾਂ ਵਿਚ ਬਦਲਾਅ ਦਾ ਮਾਮਲਾ ਡਾਇਰੈਕਟਰ ਜਨਰਲ ਟਰੇਨਿੰਗ ਅਤੇ ਸਰਕਾਰੀ ਬਹੁ-ਤਕਨੀਕੀ ਅਤੇ ਇੰਜਨੀਅਰਇੰਗ ਕਾਲਜ਼ਾਂ ਦਾ ਮਾਮਲ ਆਲ ਇੰਡੀਆ ਕਾਂਉਸਲ ਆਫ ਟੈਕਨੀਕਲ ਐਜੂਕੇਸ਼ਨ ਕੋਲ ਉਠਾਇਆ ਜਾਵੇਗਾ।

Government Technical Education Institutes Students changes to the courses Idea :Charanjit Channi ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਤਕਨੀਕੀ ਸਿੱਖਿਆ ਮੰਤਰੀ ਨੇ ਆਸ ਜਤਾਈ ਕਿ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਨੂੰ ਦੇਖਦਿਆਂ ਕਿ ਕੇਂਦਰ ਸਰਕਾਰ ਵਲੋਂ ਵੀ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮੇਂ ਦੀਆਂ ਲੋੜਾਂ ਦੇ ਅਨੁਸਾਰ ਹਾਣੀ ਬਣਉਣਾ ਬਹੁਤ ਹੀ ਜਰੂਰੀ ਹੈ ਤਾਂ ਹੀ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਦਯੋਗਾਂ ਵਿਚ ਰੋਜ਼ਗਾਰ ਮਿਲ ਸਕਣਗੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਪਰਵੀਨ ਥਿੰਦ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਅਤੇ ਉਦਯੋਗ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

-PTCNews

Related Post