ਸਰਕਾਰ ਨੇ ਸਾਰੀਆਂ ਕਾਰਾਂ ਲਈ 'ਥ੍ਰੀ ਪੁਆਇੰਟ' ਸੀਟ ਬੈਲਟ ਕੀਤੀ ਲਾਜ਼ਮੀ

By  Tanya Chaudhary February 11th 2022 01:43 PM -- Updated: February 11th 2022 01:53 PM

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵਾਹਨ ਨਿਰਮਾਤਾਵਾਂ ਲਈ ਕਾਰ ਵਿੱਚ ਬੈਠਣ ਵਾਲੇ ਸਾਰੇ ਯਾਤਰੀਆਂ ਲਈ 'ਥ੍ਰੀ-ਪੁਆਇੰਟ' ਸੀਟ ਬੈਲਟ ਦੇਣਾ ਲਾਜ਼ਮੀ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ (10 ਫਰਵਰੀ, 2022) ਨੂੰ ਇਸ ਬਾਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਘੋਸ਼ਣਾ ਕੀਤੀ।

ਸਰਕਾਰ ਨੇ ਸਾਰੀਆਂ ਕਾਰਾਂ ਲਈ 'ਥ੍ਰੀ ਪੁਆਇੰਟ' ਸੀਟ ਬੈਲਟ ਕੀਤੀ ਲਾਜ਼ਮੀ

ਦੱਸਣਯੋਗ ਇਹ ਹੈ ਕਿ ਇਹ ਵਿਵਸਥਾ ਕਾਰ ਦੀ ਪਿਛਲੀ ਸੀਟ 'ਤੇ ਵਿਚਕਾਰਲੇ ਯਾਤਰੀ ਲਈ ਵੀ ਲਾਗੂ ਹੋਵੇਗੀ। ਕਾਰ ਕੰਪਨੀਆਂ ਨੂੰ ਮੱਧ ਯਾਤਰੀ ਲਈ ਤਿੰਨ-ਪੁਆਇੰਟ ਸੀਟ ਬੈਲਟ ਵੀ ਪ੍ਰਦਾਨ ਕਰਨੇ ਪਏਗੀ। ਗਡਕਰੀ ਨੇ ਕਿਹਾ “ਮੈਂ ਕੱਲ੍ਹ (9 ਫਰਵਰੀ, 2022) ਨੂੰ ਇਸ ਵਿਵਸਥਾ ਵਾਲੀ ਫਾਈਲ 'ਤੇ ਦਸਤਖ਼ਤ ਕੀਤੇ ਹਨ। ਇਸ ਦੇ ਤਹਿਤ ਕਾਰ ਨਿਰਮਾਤਾਵਾਂ ਲਈ ਵਾਹਨ ਵਿੱਚ ਬੈਠਣ ਵਾਲੇ ਸਾਰੇ ਯਾਤਰੀਆਂ ਲਈ ਤਿੰਨ-ਪੁਆਇੰਟ ਸੀਟ ਬੈਲਟ ਪ੍ਰਦਾਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।ਸਰਕਾਰ ਨੇ ਸਾਰੀਆਂ ਕਾਰਾਂ ਲਈ 'ਥ੍ਰੀ ਪੁਆਇੰਟ' ਸੀਟ ਬੈਲਟ ਕੀਤੀ ਲਾਜ਼ਮੀ

ਦਰਅਸਲ ਇਸ ਵਿਵਸਥਾ ਦੇ ਲਾਗੂ ਹੋਣ ਦਾ ਮਤਲਬ ਹੈ ਕਿ ਕਾਰ 'ਚ ਬੈਠਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਤਿੰਨ-ਪੁਆਇੰਟ ਸੀਟ ਬੈਲਟ ਦੇਣ ਦੀ ਲੋੜ ਹੋਵੇਗੀ। ਜਿਸ ਨਾਲ ਕਾਰਾਂ ਵਿੱਚ ਯਾਤਰਾ ਹੋਰ ਵੀ ਸੁਰੱਖਿਅਤ ਹੋ ਸਕੇਗੀ। ਹੁਣ ਤੋਂ ਕਾਰਾਂ ਵਿੱਚ ਪਿਛਲੀ ਸੀਟਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸੀਟ ਬੈਲਟ ਦੇਣਾ ਲਾਜ਼ਮੀ ਹੋਵੇਗਾ। ਵਰਤਮਾਨ ਵਿੱਚ ਕਾਰ ਦੀਆਂ ਅਗਲੀਆਂ ਦੋਵੇਂ ਸੀਟਾਂ ਅਤੇ ਪਿਛਲੀ ਸੀਟ ਵਿੱਚ ਸਿਰਫ਼ ਦੋ ਵਿਅਕਤੀਆਂ ਲਈ 'ਟੂ-ਪੁਆਇੰਟ' ਸੀਟ ਬੈਲਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹਨਾਂ ਹਿਦਾਇਤਾਂ ਤੋਂ ਬਾਅਦ ਸਾਰੀਆਂ ਕਾਰਾਂ ਲਈ 'ਥ੍ਰੀ ਪੁਆਇੰਟ' ਸੀਟ ਬੈਲਟ ਲਾਜ਼ਮੀ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਅੱਜ ਹੋਵੇਗੀ ਅਦਾਲਤ 'ਚ ਪੇਸ਼ੀ

ਸਰਕਾਰ ਨੇ ਸਾਰੀਆਂ ਕਾਰਾਂ ਲਈ 'ਥ੍ਰੀ ਪੁਆਇੰਟ' ਸੀਟ ਬੈਲਟ ਕੀਤੀ ਲਾਜ਼ਮੀ

ਨਿਤਿਨ ਗਡਕਰੀ ਨੇ ਕਿਹਾ "ਦੇਸ਼ ਭਰ ਵਿੱਚ ਹਰ ਸਾਲ ਕਰੀਬ ਪੰਜ ਲੱਖ ਹਾਦਸਿਆਂ ਵਿੱਚ ਡੇਢ ਲੱਖ ਲੋਕ ਮਾਰੇ ਜਾਂਦੇ ਹਨ"। ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੀਟ ਬੈਲਟਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੀਟ ਬੈਲਟਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਕੇਂਦਰੀ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕੀ ਜੇਕਰ ਵਿਚਕਾਰਲੀ ਸੀਟ 'ਤੇ ਜਾਂ ਪਿਛਲੀ ਕਤਾਰ 'ਚ ਬੈਠੇ ਯਾਤਰੀ ਨੇ ਸੀਟ ਬੈਲਟ ਨਹੀਂ ਬੰਨ੍ਹੀ ਤਾਂ ਕਿ ਜੁਰਮਾਨਾ ਜਾਂ ਸਜ਼ਾ ਹੋਵੇਗੀ।

ਇਹ ਵੀ ਪੜ੍ਹੋ: ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਕਾਰਾਂ ਵਿੱਚ ਸੀਟ ਬੈਲਟ ਨਾ ਲਗਾਉਣਾ ਦੇਸ਼ ਵਿੱਚ ਸਜ਼ਾਯੋਗ ਅਪਰਾਧ ਹੈ ਪਰ ਇਸ ਨੂੰ ਪਿਛਲੀ ਸੀਟ ਵਾਲੇ ਯਾਤਰੀਆਂ ਉੱਤੇ ਲਾਗੂ ਨਹੀਂ ਕੀਤਾ ਗਿਆ ਹੈ। ਦੇਸ਼ ਵਿੱਚ ਸਾਰੇ ਯਾਤਰੀ ਵਾਹਨਾਂ ਵਿੱਚ ਛੇ ਏਅਰ ਬੈਗ ਲਾਜ਼ਮੀ ਕਰਨ ਦੇ ਤਾਜ਼ਾ ਪ੍ਰਸਤਾਵ ਤੋਂ ਬਾਅਦ ਕਾਰ ਸਵਾਰੀ ਨੂੰ ਸੁਰੱਖਿਅਤ ਬਣਾਉਣ ਲਈ ਸਰਕਾਰ ਦਾ ਇਹ ਦੂਜਾ ਵੱਡਾ ਫੈਸਲਾ ਹੈ।

-PTC News

Related Post