Thu, Apr 25, 2024
Whatsapp

ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

Written by  Pardeep Singh -- February 11th 2022 01:19 PM -- Updated: February 11th 2022 01:28 PM
ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਫਗਵਾੜਾ : ਮੁਹੱਲਾ ਪੀਪਾਰੰਗੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਜ਼ਖਮੀ ਕੀਤਾ ਗਿਆ ਸੀ ਅਤੇ ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ।ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਇਸ ਬਾਰੇ ਮ੍ਰਿਤਕ ਦੇ ਭਰਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਅਜੇ ਕੁਮਾਰ ਉਰਫ ਲੱਡੂ ਘਰ ਵਿੱਚ ਸੀ।ਉਨ੍ਹਾਂ ਨੇ ਦੱਸਿਆ ਹੈ ਕਿ ਉਸ ਦਾ ਇੱਕ ਦੋਸਤ ਜੋ ਕਿ ਉਸ ਨੂੰ ਬਾਹਰ ਬੁਲਾ ਕੇ ਲੈ ਗਿਆ ਜਦੋਂ ਉਹ ਘਰ ਦੇ ਬਾਹਰ ਗਲੀ ਵਿੱਚ ਪੁਹੰਚਿਆਂ ਤਾਂ ਮੋਟਰਸਾਈਕਲ ਉੱਤੇ ਸਵਾਰ ਕਰੀਬ ਦੱਸ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਭਰਾ ਉੱਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਉਸ ਦੇ ਭਰਾ ਅਜੇ ਕੁਮਾਰ ਉਰਫ ਲੱਡੂ ਨੂੰ ਨਾਜ਼ੁਕ ਹਾਲਤ ਵਿੱਚ ਇਲਾਜ ਲਈ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਹਸਪਤਾਲ ਨੂੰ ਰੈਫਰ ਕਰ ਦਿੱਤਾ।ਉਨ੍ਹਾਂ ਦੱਸਿਆ ਹੈ ਕਿ ਭਰਾ ਦੀ ਮੌਤ ਹੋ ਗਈ ਹੈ।ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਇਸ ਬਾਰੇ ਘਟਨਾ ਬਾਰੇ  ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਰਿਤ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜੋ ਨੌਜਵਾਨ  ਉਸ ਨੂੰ ਘਰੋਂ ਲੈ ਕੇ ਗਿਆ ਸੀ ਉਸਦੀ ਪਛਾਣ ਦੀਪਾ  ਵਜੋਂ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੀਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ 9 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਇਹ ਵੀ ਪੜ੍ਹੋ:ਭਾਰਤ ਵਿੱਚ ਕੋਵਿਡ-19 ਦੇ 58,077 ਨਵੇਂ ਕੇਸ ਦਰਜ, ਸਕਾਰਾਤਮਕਤਾ ਦਰ 4 ਪ੍ਰਤੀਸ਼ਤ ਤੋਂ ਘੱਟ -PTC News


Top News view more...

Latest News view more...