ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਟਿੱਡੀ ਦਲ ਦੀ ਦਸਤਕ ਨਾਲ ਦਹਿਸ਼ਤ, ਕਿਸਾਨਾਂ ਦੇ ਸੁੱਕੇ ਸਾਹ

By  Jashan A January 27th 2020 08:37 AM

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਟਿੱਡੀ ਦਲ ਦੀ ਦਸਤਕ ਨਾਲ ਦਹਿਸ਼ਤ, ਕਿਸਾਨਾਂ ਦੇ ਸੁੱਕੇ ਸਾਹ,ਫਰੀਦਕੋਟ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੀ ਦਸਤਕ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਫਰੀਦਕੋਟ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਨੇ ਹੱਲਾ ਬੋਲ ਦਿੱਤਾ ਹੈ।

Tiddi Dalਬਠਿੰਡਾ ਦੇ ਲਗਭਗ ਅੱਧਾ ਦਰਜਨ ਪਿੰਡਾਂ 'ਚ ਫਸਲਾਂ 'ਤੇ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਕਿਸਾਨਾਂ ਨੂੰ ਇਸ ਨੇ ਚਿੰਤਾ ਵਿਚ ਪਾ ਦਿੱਤਾ ਹੈ।

ਹੋਰ ਪੜ੍ਹੋ: ਆਸਟ੍ਰੇਲੀਆ 'ਚ ਵੱਡੀ ਵਾਰਦਾਤ, ਧੀ ਨੇ ਮਾਂ ਦਾ ਕੀਤਾ ਕਤਲ, ਸਿਰ ਕੱਟ ਕੇ ਰੱਖਿਆ ਫੁੱਟਪਾਥ 'ਤੇ

ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀ ਦਲ ਸਰ੍ਹੋਂ ਦੀ ਫਸਲ ਦਾ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਕਿਸਾਨਾਂ ਅਨੁਸਾਰ ਇਹ ਟਿੱਡੇ ਹਵਾ ਦੇ ਰੁਖ ਅਨੁਸਾਰ ਉਡਦੇ ਹਨ ਅਤੇ ਜਿਥੇ ਬੈਠ ਜਾਣ ਉੱਥੇ ਫਸਲ ਖਰਾਬ ਕਰਦੇ ਹਨ।

Tiddi Dalਉਹਨਾਂ ਦਾ ਕਹਿਣਾ ਹੈ ਕਿ ਟਿੱਡੀ ਦਲ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਵਿਭਾਗ ਨੇ ਦਾਅਵੇ ਕੀਤੇ ਸਨ, ਉਹ ਫੇਲ੍ਹ ਹੋ ਗਏ ਹਨ।

-PTC News

Related Post