ਪਤਨੀ ਦੇ ਸਾਢੇ ਚਾਰ ਲੱਖ ਰੁਪਏ ਲੈ ਕੇ ਫ਼ਰਾਰ ਹੋਇਆ ਪਤੀ , ਕਈ ਲੜਕੀਆਂ ਨਾਲ ਸੀ ਸੰਬੰਧ     

By  Shanker Badra June 14th 2021 03:11 PM

ਅਹਿਮਦਾਬਾਦ : ਜਦੋਂ ਪ੍ਰਿਆ ( ਬਦਲਿਆ ਨਾਮ ) ਨੇ ਦੁਬਾਰਾ ਵਿਆਹ ਕਰਵਾਇਆ ਤਾਂ ਉਸਨੇ ਸੋਚਿਆ ਕਿ ਇਹ ਆਦਮੀ ਉਸਨੂੰ ਖੁਸ਼ ਰੱਖੇਗਾ ਪਰ ਇੱਕ ਮਹੀਨੇ ਦੇ ਅੰਦਰ ਹੀ ਉਸਦਾ ਸੁਪਨਾ ਚੂਰ ਹੋ ਗਿਆ। ਜਦੋਂ ਉਸ ਦਾ ਪਤੀ ਉਸ ਤੋਂ ਸਾਢੇ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਅਤੇ ਉਸ ਨਾਲ ਧੋਖਾ ਕੀਤਾ। ਸੈਟੇਲਾਈਟ ਦੀ ਵਸਨੀਕ ਪ੍ਰਿਆ ਨੂੰ ਜਦੋਂ ਪਤਾ ਲੱਗਿਆ ਕਿ ਉਹ ਆਦਮੀ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਤਾਂ ਉਸਨੇ ਉਸ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

Gujarat: Man cheated her ‘wife’ of Rs 4.5 lakh and disappeared ਪਤਨੀ ਦੇ ਸਾਢੇ ਚਾਰ ਲੱਖ ਰੁਪਏ ਲੈ ਕੇ ਫ਼ਰਾਰ ਹੋਇਆ ਪਤੀ , ਕਈ ਲੜਕੀਆਂ ਨਾਲ ਸੀ ਸੰਬੰਧ

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ   

ਖ਼ਬਰਾਂ ਅਨੁਸਾਰ ਸੈਟੇਲਾਈਟ ਪੁਲਿਸ ਸਟੇਸ਼ਨ ਨੇ ਉਸਦੇ ਪਤੀ ਖਿਲਾਫ ਧੋਖਾਧੜੀ ਅਤੇ ਦੂਸਰਾ ਵਿਆਹ ਛਪਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਆਪਣੀ ਸ਼ਿਕਾਇਤ ਵਿਚ 42 ਸਾਲਾ ਔਰਤ ਨੇ ਕਿਹਾ ਕਿ 1994 ਵਿਚ ਉਸਨੇ ਦੇਹਗਮ ਦੇ ਇਕ ਆਦਮੀ ਨਾਲ ਵਿਆਹ ਕਰਵਾਇਆ ਸੀ, ਜਿਸ ਨਾਲ ਉਸਦੀ ਇਕ ਧੀ ਵੀ ਹੈ। 2008 ਵਿਚ ਧੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਸਾਡੇ ਵਿਚਕਾਰ ਬਹੁਤ ਦੂਰੀ ਆਉਣੀ ਸ਼ੁਰੂ ਹੋ ਗਈ ਅਤੇ ਉਸੇ ਸਾਲ ਮੈਂ ਉਸ ਵਿਅਕਤੀ ਤੋਂ ਤਲਾਕ ਲੈ ਲਿਆ।

Gujarat: Man cheated her ‘wife’ of Rs 4.5 lakh and disappeared ਪਤਨੀ ਦੇ ਸਾਢੇ ਚਾਰ ਲੱਖ ਰੁਪਏ ਲੈ ਕੇ ਫ਼ਰਾਰ ਹੋਇਆ ਪਤੀ , ਕਈ ਲੜਕੀਆਂ ਨਾਲ ਸੀ ਸੰਬੰਧ

ਉਸ ਤੋਂ ਬਾਅਦ ਉਹ ਸੈਟੇਲਾਈਟ ਵਿੱਚ ਇੱਕ ਕਿਰਾਇਆ ਵਜੋਂ ਰਹਿਣ ਲੱਗ ਗਈ ,ਜਿੱਥੇ ਉਹ 2014 ਵਿੱਚ ਮੁਲਜ਼ਮ ਨੂੰ ਮਿਲੀ ਸੀ। ਅਸੀਂ ਦੋਵੇਂ ਚੰਗੇ ਦੋਸਤ ਬਣ ਗਏ ਸੀ। ਜਦੋਂ ਉਸਨੇ ਕਿਹਾ ਕਿ ਉਸਦਾ ਵਿਆਹ ਨਹੀਂ ਹੋਇਆ ਹੈ ਤਾਂ ਪ੍ਰਿਆ ਨੇ ਉਸਨੂੰ ਆਪਣੇ ਵਿਆਹ ਅਤੇ ਤਲਾਕ ਬਾਰੇ ਦੱਸਿਆ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਸਾਡਾ ਵਿਆਹ 11 ਜੂਨ 2015 ਨੂੰ ਹੋਇਆ ਸੀ, ਫਿਰ ਉਹ ਮੈਨੂੰ ਅੰਬਵਦੀ ਲੈ ਆਇਆ, ਜਿੱਥੇ ਅਸੀਂ ਕਿਰਾਏ ਦਾ ਮਕਾਨ ਲੈ ਲਿਆ।

Gujarat: Man cheated her ‘wife’ of Rs 4.5 lakh and disappeared ਪਤਨੀ ਦੇ ਸਾਢੇ ਚਾਰ ਲੱਖ ਰੁਪਏ ਲੈ ਕੇ ਫ਼ਰਾਰ ਹੋਇਆ ਪਤੀ , ਕਈ ਲੜਕੀਆਂ ਨਾਲ ਸੀ ਸੰਬੰਧ

ਉਸਨੇ ਕਿਹਾ ਕਿ ਵਿਆਹ ਦੇ 45 ਦਿਨਾਂ ਬਾਅਦ ਉਸਨੇ ਮੇਰੇ ਕੋਲੋਂ ਕੁਝ ਪੈਸੇ ਮੰਗੇ ਅਤੇ ਦੱਸਿਆ ਕਿ ਉਸਨੂੰ ਪੰਜਾਬ ਜਾਣਾ ਹੈ। ਉਸਦੀ ਮਦਦ ਲਈ ਮੈਂ ਬੈਂਕ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਕੁਲ ਮਿਲਾ ਕੇ ਉਸਨੇ ਮੇਰੇ ਕੋਲੋਂ 4.5 ਲੱਖ ਰੁਪਏ ਲਏ ਪਰ ਜਦੋਂ ਮੇਰਾ ਪਤੀ ਵਾਪਸ ਨਹੀਂ ਆਇਆ ਤਾਂ ਮੈਂ ਉਸ ਦੇ ਘਰ ਪਤੇ 'ਤੇ ਗਈ ,ਜਿੱਥੇ ਉਸਨੇ ਅਤੇ ਉਸਦੀ ਦਾਦੀ ਨੇ ਮੇਰੇ ਨਾਲ ਬਦਸਲੂਕੀ ਕੀਤੀ। ਔਰਤ ਨੇ ਸਾਲ 2017 ਵਿੱਚ ਪਤੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਪਤਨੀ ਦੇ ਸਾਢੇ ਚਾਰ ਲੱਖ ਰੁਪਏ ਲੈ ਕੇ ਫ਼ਰਾਰ ਹੋਇਆ ਪਤੀ , ਕਈ ਲੜਕੀਆਂ ਨਾਲ ਸੀ ਸੰਬੰਧ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V

ਪ੍ਰਿਆ ਉਸੇ ਫਲੈਟ ਵਿਚ ਰਹਿਣ ਲੱਗੀ, ਜਿੱਥੇ ਉਹ ਆਪਣੇ ਪਤੀ ਨਾਲ ਰਹਿੰਦੀ ਸੀ। ਬਾਅਦ ਵਿਚ ਉਸਨੂੰ ਪਤਾ ਚਲਿਆ ਕਿ ਉਹ ਪਹਿਲਾਂ ਹੀ ਵਿਆਹੁਤਾ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਮੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ 2015 ਵਿੱਚ ਇੱਕ ਪੰਜਾਬ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਉਹ ਇੱਕ ਗੋਤਾ ਕੁੜੀ ਨਾਲ ਵੀ ਰਿਸ਼ਤੇਦਾਰੀ ਵਿੱਚ ਰਿਹਾ, ਜਿਸਦਾ ਉਸਨੇ ਸਾਲ 2018 ਵਿੱਚ ਵਿਆਹ ਕੀਤਾ ਸੀ।

-PTCNews

Related Post