ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੇ ਨਾਮ 'ਤੇ ਫੇਕ ਵੀਡੀਓ ਬਣਾਉਣ ਦਾ ਮਾਮਲਾ ,ਬੇਟੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਪੀ. ਨੂੰ ਦਿੱਤੀ ਲਿਖ਼ਤੀ ਦਰਖ਼ਾਸਤ

By  Shanker Badra January 17th 2019 02:17 PM -- Updated: January 17th 2019 02:22 PM

ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੇ ਨਾਮ 'ਤੇ ਫੇਕ ਵੀਡੀਓ ਬਣਾਉਣ ਦਾ ਮਾਮਲਾ ,ਬੇਟੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਪੀ. ਨੂੰ ਦਿੱਤੀ ਲਿਖ਼ਤੀ ਦਰਖ਼ਾਸਤ:ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਧਰਮ ਪਤਨੀ ਦੇ ਨਾਮ 'ਤੇ ਫੇਕ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਬਾਅਦ ਗੁਲਜ਼ਾਰ ਸਿੰਘ ਰਣੀਕੇ ਦੇ ਬੇਟੇ ਗੁਰਿੰਦਰਪਾਲ ਸਿੰਘ ਰਣੀਕੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਪੀ. ਹੈੱਡ ਕੁਆਰਟਰ 'ਚ ਹਰਪਾਲ ਸਿੰਘ ਕੋਲ ਲਿਖ਼ਤੀ ਦਰਖ਼ਾਸਤ ਦਿੱਤੀ ਹੈ।ਇਸ ਵੀਡੀਓ ਵਿੱਚ ਇੱਕ ਔਰਤ ਨੋਟਾਂ ਦੇ ਬੰਡਲ ਵਿਖਾਉਂਦੀ ਨਜ਼ਰ ਆ ਰਹੀ ਹੈ।ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਹੈ।

Gulzar Singh Ranike Wife name Fake video making issue Son Amritsar Rural Police SP Written application
ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੇ ਨਾਮ 'ਤੇ ਫੇਕ ਵੀਡੀਓ ਬਣਾਉਣ ਦਾ ਮਾਮਲਾ , ਬੇਟੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਪੀ. ਨੂੰ ਦਿੱਤੀ ਲਿਖ਼ਤੀ ਦਰਖ਼ਾਸਤ

ਇਸ ਵੀਡੀਓ ਨੂੰ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਫੇਕ ਵੀਡੀਓ ਦੱਸਿਆ ਹੈ।ਇਸ ਤੋਂ ਬਾਅਦ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਬੇਟੇ ਗੁਰਿੰਦਰਪਾਲ ਸਿੰਘ ਰਣੀਕੇ ਨੇ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ, ਜਲੰਧਰ ਤੋਂ ਛੱਪਦੇ ਇੱਕ ਅਖ਼ਬਾਰ ਅਤੇ ਹੋਰਨਾਂ ਖਿਲਾਫ ਸ਼ਿਕਾਇਤ ਕੀਤੀ ਹੈ।ਉਨ੍ਹਾਂ ਨੇ ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Gulzar Singh Ranike Wife name Fake video making issue Son Amritsar Rural Police SP Written application
ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੇ ਨਾਮ 'ਤੇ ਫੇਕ ਵੀਡੀਓ ਬਣਾਉਣ ਦਾ ਮਾਮਲਾ , ਬੇਟੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਪੀ. ਨੂੰ ਦਿੱਤੀ ਲਿਖ਼ਤੀ ਦਰਖ਼ਾਸਤ

ਅੰਮ੍ਰਿਤਸਰ ਦਿਹਾਤੀ ਦੇ ਐੱਸ.ਪੀ. ਹਰਪਾਲ ਸਿੰਘ ਨੇ ਕਿਹਾ ਹੈ ਕਿ ਇਹ ਮਾਮਲਾ ਸਾਈਬਰ ਸੈੱਲ ਕੋਲ ਜਾਂਚ ਲਈ ਭੇਜਿਆ ਜਾਵੇਗਾ ਅਤੇ ਸਾਈਬਰ ਸੈੱਲ ਇਸ ਮਾਮਲੇ ਦੀ ਜਾਂਚ ਕਰੇਗਾ।

-PTCNews

Related Post