ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ ਕੱਲ ਹੋਵੇਗਾ ਰਿਲੀਜ਼

By  Shanker Badra June 13th 2018 04:56 PM

ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ ਕੱਲ ਹੋਵੇਗਾ ਰਿਲੀਜ਼:ਪੰਜਾਬੀ ਬੋਲੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀ ਨਵੀਂ ਫਿਲਮ 'ਨਨਕਾਣਾ ਰਿਲੀਜ਼ ਹੋਣ ਜਾ ਰਹੀ ਹੈ,ਜਿਸ ਦਾ ਟਰੇਲਰ ਕੱਲ ਰਿਲੀਜ਼ ਹੋਵੇਗਾ।ਜਿਸ ਦਾ ਪੋਸਟਰ ਰਿਲੀਜ਼ ਹੁੰਦਿਆਂ ਹੀ ਇਹ ਵਾਇਰਲ ਹੋ ਗਿਆ ਸੀ।Gurdas Maan film Nankana' Trailer Will Be Tomorrow Releasedਇਸ ਫ਼ਿਲਮ ਦੇ ਪੋਸਟਰ 'ਚ ਗੁਰਦਾਸ ਮਾਨ ਇੱਕ ਬੱਚੇ ਨਾਲ ਚੱਲਦੇ ਨਜ਼ਰ ਆ ਰਹੇ ਹਨ ਅਤੇ ਇਸ ਪੋਸਟਰ ਵਿੱਚ ਪੁਰਾਣੇ ਪੰਜਾਬ ਦੇ ਸਮੇਂ ਦੇ ਮਿੱਟੀ ਨਾਲ ਬਣੇ ਘਰ ਵੀ ਸਾਫ ਦੇਖੇ ਜਾ ਰਹੇ ਹਨ।ਦੱਸਣਯੋਗ ਹੈ ਕਿ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।Gurdas Maan film Nankana' Trailer Will Be Tomorrow Releasedਫਿਲਮ 'ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ।ਫਿਲਮ ਮਨਜੀਤ ਮਾਨ ਨੇ ਡਾਇਰੈਕਟ ਕੀਤੀ ਹੈ,ਜਿਹੜੀ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ।ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ,ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।

-PTCNews

Related Post