ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ ,ਗੁਰਦਾਸਪੁਰ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ

By  Shanker Badra February 1st 2019 07:44 PM

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ ,ਗੁਰਦਾਸਪੁਰ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ:ਗੁਰਦਾਸਪੁਰ : ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਕੇਸ ਸਾਹਮਣੇ ਆ ਚੁੱਕੇ ਹਨ।ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਰਾਜਸਥਾਨ ਵਿੱਚ 31 ਜ਼ਿਲੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ।ਹੁਣ ਗੁਰਦਾਸਪੁਰ ਅੰਦਰ ਵੀ ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਸਵਾਈਨ ਫਲੂ ਨਾਲ ਇੱਕ ਹੋਰ 35 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ ਵੀ ਸਿਹਤ ਵਿਭਾਗ ਵਲੋਂ ਸਵਾਈਨ ਫਲੂ ਨਾਲ 2 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।

Gurdaspur 35 year Youth Amit Kumar Swine flu Due Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਗੁਰਦਾਸਪੁਰ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ

ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਤਿੱਬੜ ਦਾ 35 ਸਾਲਾ ਨੌਜਵਾਨ ਅਮਿਤ ਕੁਮਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੋਲਾਂਗ ਦੀ ਤਹਿਸੀਲ ਉਦੇਪੁਰ 'ਚ ਦੁਕਾਨ ਚਲਾਉਂਦਾ ਹੈ।ਉਹ ਹਰੇਕ ਸਾਲ ਸਰਦੀਆਂ ਦੇ ਸੀਜ਼ਨ 'ਚ ਆਪਣੇ ਪਿੰਡ ਤਿੱਬੜ ਆਉਂਦਾ ਹੈ, ਕਿਉਂਕਿ ਉਸਦੀ ਪਤਨੀ ਅਤੇ ਦੋ ਛੋਟੇ ਬੱਚਿਆਂ ਸਮੇਤ ਹੋਰ ਪਰਿਵਾਰਕ ਮੈਂਬਰ ਇੱਥੇ ਹੀ ਰਹਿੰਦੇ ਹਨ।ਹੁਣ ਇਕ ਮਹੀਨਾ ਪਹਿਲਾਂ ਅਮਿਤ ਕੁਮਾਰ ਤਿੱਬੜ ਆ ਗਿਆ ਸੀ ਪਰ ਕਰੀਬ 4 ਦਿਨ ਪਹਿਲਾਂ ਉਸ ਨੂੰ ਬੁਖਾਰ ਤੇ ਜੁਕਾਮ ਹੋਇਆ ਸੀ ਅਤੇ ਦੋ ਦਿਨ ਦਵਾਈ ਖਾਣ ਦੇ ਬਾਵਜੂਦ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਸਵਾਈਨ ਫਲੂ ਦਾ ਸ਼ੱਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਬੀਤੀ ਸ਼ਾਮ ਅੰਮ੍ਰਿਤਸਰ ਦੇ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਹੈ।

Gurdaspur 35 year Youth Amit Kumar Swine flu Due Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਗੁਰਦਾਸਪੁਰ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ

ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।

Gurdaspur 35 year Youth Amit Kumar Swine flu Due Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਗੁਰਦਾਸਪੁਰ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ

ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ।

-PTCNews

Related Post