ਗੁਰਦਾਸਪੁਰ ਦੀ ਕੇਂਦਰੀ ਜੇਲ 'ਚ ਕੈਦੀਆਂ ਦੀ ਹੋਈ ਲੜਾਈ,ਇੱਕ ਬਜ਼ੁਰਗ ਕੈਦੀ ਜ਼ਖਮੀ

By  Shanker Badra July 5th 2018 04:17 PM

ਗੁਰਦਾਸਪੁਰ ਦੀ ਕੇਂਦਰੀ ਜੇਲ 'ਚ ਕੈਦੀਆਂ ਦੀ ਹੋਈ ਲੜਾਈ,ਇੱਕ ਬਜ਼ੁਰਗ ਕੈਦੀ ਜ਼ਖਮੀ:ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਹੈ।ਜੇਲ੍ਹ ‘ਚ ਕੈਦੀਆਂ ਦੇ ਦੋ ਗਰੁੱਪ ਆਪਸ ‘ਚ ਭਿੜ ਗਏ ਹਨ।ਮਿਲੀ ਜਾਣਕਾਰੀ ਅਨੁਸਾਰ 3 ਅਤੇ 7 ਨੰਬਰ ਬੈਰਕ ਦੇ ਕੈਦੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਿਫਟ ਕੀਤਾ ਜਾਣਾ ਸੀ।Gurdaspur Central Jail prisoners fight,One Elders prisoner injuredਉਸ ਤੋਂ ਪਹਿਲਾਂ ਹੀ ਜੇਲ੍ਹ ‘ਚ ਬੰਦ ਦੋ ਗੁੱਟ ਆਪਸ ‘ਚ ਭਿੜ ਗਏ ਜਿਹਨਾਂ ਨੇ ਇੱਕ ਦੂਜੇ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।ਜਿਸ 'ਚ ਇੱਕ ਬਜ਼ੁਰਗ ਕੈਦੀ ਜ਼ਖ਼ਮੀ ਹੋ ਗਿਆ।ਜਿਸ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਾਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।Gurdaspur Central Jail prisoners fight,One Elders prisoner injuredਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਐਸ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਜੇਲ੍ਹ ‘ਚ ਬੰਦ ਦੋ ਕੈਦੀਆਂ ਦੇ ਗੁੱਟ ਆਪਸ ‘ਚ ਭਿੜ ਗਏ ਹਨ।ਇਹਨਾਂ ‘ਚੋਂ ਕਈ ਕੈਦੀਆਂ ਨੂੰ ਪੰਜਾਬ ਦੀਆਂ ਵੱਖ–ਵੱਖ ਜੇਲ੍ਹਾਂ ‘ਚ ਸਿਫਟ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਜੇਲ੍ਹ ਦੋ ਕੈਦੀਆਂ ਦੇ ਗੁੱਟ ਆਪਸ ‘ਚ ਭਿੜ ਗਏ।ਹੁਣ ਜੇਲ੍ਹ ਦੇ ਹਾਲਾਤਾਂ ‘ਤੇ ਕਾਬੂ ਪਾ ਲਿਆ ਗਿਆ।ਜਿਸ ਤੋਂ ਬਾਅਦ ਕੈਦੀਆਂ ਦੇ ਗੁੱਟਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ।Gurdaspur Central Jail prisoners fight,One Elders prisoner injuredਕੇਂਦਰੀ ਜੇਲ੍ਹ ਅਕਸਰ ਹੀ ਸੁਰਖੀਆਂ ‘ਚ ਰਹਿੰਦੀ ਹੈ।ਕਦੇਂ ਜੇਲ੍ਹ ‘ਚ ਮੋਬਾਇਲ ਫੋਨ ਮਿਲਦੇ ਹਨ ਅਤੇ ਕਦੇਂ ਜੇਲ੍ਹ ਦੇ ਸੁਪਰਡੈਂਟ ਦੀ ਅਲਮਾਰੀ ‘ਚੋਂ ਅਤੇ ਜੇਲ੍ਹ ‘ਚ ਨਸ਼ਾ ਬਰਾਮਦ ਹੁੰਦਾ ਹੈ।ਕਈ ਵਾਰ ਅੱਜ ਵਾਂਗ ਜੇਲ੍ਹ ‘ਚ ਲੜਾਈ ਵੀ ਹੋ ਜਾਂਦੀ ਹੈ ਪਰ ਧਿਆਨ ਦੇਣਯੋਗ ਗੱਲ ਹੈ ਕਿ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਜੇਲ੍ਹ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਸੁਧਾਰ ਦੇ ਨਾਂਅ ‘ਤੇ ਸਿਰਫ਼ ਕਾਰਵਾਈ ਹੀ ਹੁੰਦੀ ਹੈ ਉਸ ਦਾ ਨਤੀਜਾ ਨਹੀਂ ਦਿੱਤਾ ਜਾਂਦਾ।ਜਿਸ ਕਾਰਨ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ।

-PTCNews

Related Post