ਗੁਰਦਾਸਪੁਰ 'ਚ ਮਹਿਲਾ ਡਾਕਟਰ ਦੀ ਅਣਗਹਿਲੀ ਕਾਰਨ ਬੱਚੇ ਦੀ ਮਾਂ ਦੀ ਕੁੱਖ ਵਿੱਚ ਹੋਈ ਮੌਤ

By  Shanker Badra April 23rd 2018 07:05 PM

ਗੁਰਦਾਸਪੁਰ 'ਚ ਮਹਿਲਾ ਡਾਕਟਰ ਦੀ ਅਣਗਹਿਲੀ ਕਾਰਨ ਬੱਚੇ ਦੀ ਮਾਂ ਦੀ ਕੁੱਖ ਵਿੱਚ ਹੋਈ ਮੌਤ:ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਸਰਕਾਰੀ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਕੁੱਖ ਵਿਚ ਹੀ ਬੱਚੇ ਨੇ ਦਮ ਤੋੜ ਦਿਤਾ ਹੈ।ਜਿਸ ਦੇ ਰੋਸ ਵਜੋਂ ਪੀੜਤ ਪਰਿਵਾਰ ਨੇ ਬੱਚੇ ਦੀ ਲਾਸ਼ ਸਮੇਤ ਸ਼ਹਿਰ ਵਿਚ ਰੋਸ ਮਾਰਚ ਕਰਦੇ ਹੋਏ ਗੁਰਦਾਸਪੁਰ ਦੇ ਡੀ.ਸੀ. ਨੂੰ ਮੰਗ-ਪੱਤਰ ਦਿੱਤਾ ਹੈ।ਪੀੜਤ ਪਰਿਵਾਰ ਵਾਲਿਆਂ ਨੇ ਮਹਿਲਾ ਡਾਕਟਰ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।Gurdaspur Female Doctor Child Mother Deathਪੀੜਤ ਪਰਿਵਾਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਦੀਪਕ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ।ਜਿਸ 'ਤੇ ਉਸ ਨੂੰ ਰਾਤ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਸ ਸਮੇਂ ਵੀ ਹਸਪਤਾਲ ਵਿਚ ਕੋਈ ਡਾਕਟਰ ਮੌਜੂਦ ਨਹੀਂ ਸੀ।ਉਨ੍ਹਾਂ ਦੱਸਿਆ ਕਿ ਅਗਲੀ ਸਵੇਰ 12 ਵਜੇ ਤੱਕ ਕੋਈ ਵੀ ਡਾਕਟਰ ਨਹੀਂ ਪਹੁੰਚਿਆ ਅਤੇ ਨਰਸ ਹੀ ਡੀਲ ਕਰ ਰਹੀ ਸੀ।ਨਰਸ ਵਲੋਂ ਡਾਕਟਰ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਗਰਭਵਤੀ ਮਹਿਲਾ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਜਦ ਕਿ ਡਾਕਟਰ ਤੋਂ ਇਲਾਵਾ ਕੋਈ ਵੀ ਮਰੀਜ਼ ਨੂੰ ਰੈਫ਼ਰ ਨਹੀਂ ਕਰ ਸਕਦਾ।Gurdaspur Female Doctor Child Mother Deathਗੁਰੂ ਨਾਨਕ ਦੇਵ ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਜਦੋਂ ਚੈਕਅਪ ਕੀਤਾ ਤਾਂ ਬੱਚੇ ਦੀ ਧੜਕਣ ਨਹੀਂ ਸੀ ਚੱਲ ਰਹੀ ਅਤੇ ਸਕੈਨ ਕਰਨ ਉਪਰੰਤ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿਤਾ ਅਤੇ ਅਪ੍ਰੇਸ਼ਨ ਰਾਹੀਂ ਬੱਚੇ ਦੀ ਲਾਸ਼ ਨੂੰ ਬਾਹਰ ਕਢਿਆ ਗਿਆ।ਉਨ੍ਹਾਂ ਮੰਗ ਕੀਤੀ ਕਿ ਸਿਵਲ ਹਸਪਤਾਲ ਵਿਚ ਤੈਨਾਤ ਮਹਿਲਾ ਡਾਕਟਰ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।Gurdaspur Female Doctor Child Mother Deathਪਰਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਕਤ ਮਹਿਲਾ ਡਾਕਟਰ ਪਹਿਲਾਂ ਘਰ ਵਿਚ ਹੀ ਗਰਭਵਤੀ ਮਹਿਲਾ ਦਾ ਇਲਾਜ ਕਰ ਰਹੀ ਸੀ।ਜਦ ਗਰਭਵਤੀ ਮਹਿਲਾ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਨਰਾਜ਼ ਹੋਣ ਕਰਕੇ ਉਕਤ ਡਾਕਟਰ ਨੇ ਗਰਭਵਤੀ ਮਹਿਲਾ ਦਾ ਇਲਾਜ ਨਹੀਂ ਕੀਤਾ।ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਨੀਤਾ ਭੱਲਾ ਨੇ ਦੱਸਿਆ ਕਿ ਇਨਕੁਆਰੀ ਅਫ਼ਸਰ ਬਿਠਾ ਦਿਤਾ ਗਿਆ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ,ਉਸ ਵਿਰੁਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

-PTCNews

Related Post