ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ

By  Shanker Badra July 15th 2019 03:05 PM

ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ:ਗੁਰਦਾਸਪੁਰ : ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਦੌਰਾਨ 1 ਲੱਖ 50 ਹਜ਼ਾਰ ਐੱਮ.ਐੱਲ. ਸ਼ਰਾਬ ਤੇ 200 ਕਿਲੋ ਲਾਹਣ ਬਰਾਮਦ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪਰ ਇਹ ਤਿੰਨੇ ਦੋਸ਼ੀ ਪੁਲਿਸ ਨੂੰ ਵੇਖ ਕੇ ਫਰਾਰ ਹੋ ਗਏ ਹਨ।

 Gurdaspur police Alcohol Recovered ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਪਿੰਡ ਮਿੱਠਾ ਧੁੱਸੀ ਬੰਨ੍ਹ ਦਰਿਆ ਬਿਆਸ 'ਤੇ ਛਾਪਾਮਾਰੀ ਕਰਕੇ 200 ਕਿਲੋ ਲਾਹਣ ਬਰਾਮਦ ਕੀਤੀ ਗਈ, ਜਦਕਿ ਮੁਲਜ਼ਮ ਪੁਲਿਸ ਨੂੰ ਵੇਖ ਕੇ ਫਰਾਰ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰੇਮ ਸਿੰਘ ਨਿਵਾਸੀ ਪਿੰਡ ਮੋਚਪੁਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Gurdaspur police Alcohol Recovered ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ

ਇਸੇ ਤਰ੍ਹਾਂ ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਪਿੰਡ ਬਾਜੇਚੱਕ ਦੇ ਸਮਸ਼ਾਨਘਾਟ ਨੇੜੇ ਖਾਲੀ ਪਏ ਛੱਪੜ 'ਤੇ ਛਾਪਾਮਾਰੀ ਕੀਤੀ ਤਾਂ ਦੋਸ਼ੀ ਰਾਜ ਕੁਮਾਰ ਉਰਫ ਬਾਲੂ ਪੁੱਤਰ ਗੋਰਖ ਮਸੀਹ ਨਿਵਾਸੀ ਪਿੰਡ ਬਾਜੇਚੱਕ ਪੁਲਿਸ ਨੂੰ ਵੇਖ ਕੇ ਭੱਜਣ 'ਚ ਸਫਲ ਹੋ ਗਿਆ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 30 ਹਜ਼ਾਰ ਐੱਮ.ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

Gurdaspur police Alcohol Recovered ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਖ਼ਤ ਨਿੰਦਾ

ਇਸ ਦੌਰਾਨ ਦੀਨਾਨਗਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋਸ਼ੀ ਔਰਤ ਸੁਨੀਤਾ ਉਰਫ ਚੂਈ ਪਤਨੀ ਕਾਲਾ ਨਿਵਾਸੀ ਪੁਰਾਣੀ ਆਬਾਦੀ ਅਵਾਂਖਾ ਦੇ ਘਰ ਛਾਪਾਮਾਰੀ ਕੀਤੀ ਤਾਂ ਦੋਸ਼ੀ ਮਹਿਲਾ ਪੁਲਸ ਪਾਰਟੀ ਨੂੰ ਵੇਖ ਕੇ ਘਰ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਈ। ਇਸ ਮੌਕੇ ਤੋਂ ਪੁਲਿਸ ਨੇ 4 ਕੈਨ ਪਲਾਸਟਿਕ 'ਚੋਂ 1ਲੱਖ 20 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

-PTCNews

Related Post