2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

By  Shanker Badra January 18th 2019 11:30 AM

2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ:ਗੁਰਦਾਸਪੁਰ :ਗੁਰਦਾਸਪੁਰ ਦੇ ਪਿੰਡ ਲੱਖੋਵਾਲ ਵਿੱਚ 2 ਵਿਅਕਤੀਆਂ ਦੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਸੁਲੱਖਣ ਸਿੰਘ ਤੇ ਤੇਜਾ ਮਸੀਹ ਨਾਂਅ ਦੇ ਵਿਅਕਤੀ ਇੱਕ ਪਾਰਟੀ ‘ਚ ਅਚਾਨਕ ਬੇਹੋਸ਼ ਹੋ ਗਏ ਅਤੇ ਬਾਅਦ 'ਚ ਉਹਨਾਂ ਦੀ ਮੌਤ ਹੋ ਗਈ।

Gurdaspur  village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਲੱਖੋਵਾਲ ‘ਚ ਜਿਥੇ ਸਰਪੰਚੀ ਦੀਆਂ ਚੋਣਾਂ ਜਿੱਤਾਂ ਦੇ ਬਾਅਦ ਸਰਪੰਚ ਮਹਿੰਦਰ ਪਾਲ ਸਿੰਘ ਨੇ ਪਾਰਟੀ ਰੱਖੀ ਸੀ।ਉਸ ਪਾਰਟੀ 'ਚ ਪਿੰਡ ਦੇ ਹੀ ਇਹ 2 ਵਿਅਕਤੀ ਵੀ ਆਏ ਸਨ।

Gurdaspur village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਉਹ ਦੋਵੇਂ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸਨ।ਇਸ ਦੌਰਾਨ ਦੋਵੇਂ ਬੇਹੋਸ਼ ਹੋ ਗਏ।ਜਦੋਂ ਲੋਕਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ।

Gurdaspur village Lakhowal party alcohol drinking 2 Persons Death 2 ਵਿਅਕਤੀਆਂ ਨੂੰ ਪਾਰਟੀ ‘ਚ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਓਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੇ ਪਾਰਟੀ ‘ਚ ਦਾਰੂ ਨਹੀਂ ਚਾਹ ਪਿਲਾਈ ਸੀ।ਸਰਪੰਚ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਹ ਦੋਵੇਂ ਵਿਅਕਤੀਆਂ ਨੇ ਸ਼ਰਾਬ ਬਾਹਰੋਂ ਪੀ ਲਈ ਹੋਵੇ ਅਤੇ ਹਾਰਟ ਅਟੈਕ ਕਾਰਨ ਮੌਤ ਹੋਈ ਹੋਵੇ।ਇਸ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTCNews

Related Post