ਚਾਕਲੇਟ ਦੇ ਦੀਵਾਨੇ ਟੈਸਟੀ ਸਮਝ ਕੇ ਖਾਣ ਤੋਂ ਪਹਿਲਾਂ ਪੜ੍ਹੋ ਇਹ ਵੱਡੀ ਖ਼ਬਰ

By  Shanker Badra February 11th 2020 08:53 PM

ਚਾਕਲੇਟ ਦੇ ਦੀਵਾਨੇ ਟੈਸਟੀ ਸਮਝ ਕੇ ਖਾਣ ਤੋਂ ਪਹਿਲਾਂ ਪੜ੍ਹੋ ਇਹ ਵੱਡੀ ਖ਼ਬਰ:ਗੁਰਦਾਸਪੁਰ : ਤੁਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੇਖਿਆ ਹੋਵੇਗਾ ਜੋ ਚਾਕਲੇਟ ਦੇ ਦੀਵਾਨੇ ਇਸ ਨੂੰ ਟੈਸਟੀ ਸਮਝ ਕੇ ਫਟਾਫਟ ਖਾਂ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਲੋਕ ਚਾਕਲੇਟ ਦੇ ਭੁਲੇਖੇ ਜ਼ਹਿਰ ਖਾ ਲੈਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਗਲਤੀ ਨਾਲ ਚਾਕਲੇਟ ਸਮਝ ਕੇ ਚੂਹੇ ਮਾਰਨ ਵਾਲੀ ਦਵਾਈ ਖਾ ਲਈ, ਜਿਸ ਦੌਰਾਨ ਲੜਕੀ ਦੀ ਹਾਲਤ ਗੰਭੀਰ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਦਾਖ਼ਲ ਲੜਕੀ ਨਿਵਾਸੀ ਪਿੰਡ ਗਾਹਲੜੀ ਦੀ ਮਾਂ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿੰਡ ਦੇ ਹੀ ਸਕੂਲ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਸਕੂਲ ਤੋਂ ਵਾਪਸ ਆ ਕੇ ਫ੍ਰਿਜ 'ਤੇ ਰੱਖੀ ਚੂਹੇ ਮਾਰਨ ਵਾਲੀ ਦਵਾਈ ਚਾਕਲੇਟ ਦੇ ਭੁਲੇਖੇ ਖਾ ਲਈ ਹੈ,ਜੋ ਚਾਕਲੇਟਵਰਗੀ ਲੱਗ ਰਹੀ ਸੀ।

ਇਸ ਦੌਰਾਨ ਚਾਕਲੇਟ ਖਾਂਦੇ ਹੀ ਉਸ ਦੇ ਮੂੰਹ ਤੋਂ ਜਦ ਬਦਬੂ ਆਉਣ ਲੱਗੀ ਤਾਂ ਲੜਕੀ ਨੇ ਉਸ ਨੂੰ ਦੱਸਿਆ ਕਿ ਫ੍ਰਿਜ 'ਤੇ ਪਈ ਚਾਕਲੇਟ ਖਾਣ ਨਾਲ ਉਸ ਦੇ ਮੂੰਹ 'ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਹੁਣ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਹੈ।

-PTCNews

Related Post