ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤ੍ਰੀ ਨਗਰ ਦੀ ਚੋਣ ਜੇਤੂ ਟੀਮ ਦਾ ਹੋਇਆ ਸਨਮਾਨ

By  Shanker Badra May 29th 2018 06:46 PM

ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤ੍ਰੀ ਨਗਰ ਦੀ ਚੋਣ ਜੇਤੂ ਟੀਮ ਦਾ ਹੋਇਆ ਸਨਮਾਨ:ਗੁਰਦੁਆਰਾ ਦਸਮੇਸ਼ ਦਰਬਾਰ ਸ਼ਾਸ਼ਤ੍ਰੀ ਨਗਰ ਦੀਆਂ ਚੋਣਾਂ ਜਿੱਤਣ ਵਾਲੀ ਟੀਮ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ।ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ,ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਸਾਬਕਾ ਮੈਂਬਰ ਸਤਪਾਲ ਸਿੰਘ ਨੇ ਜੇਤੂ ਪ੍ਰਧਾਨ ਰਜਿੰਦਰ ਪਾਲ ਸਿੰਘ,ਸਕੱਤਰ ਗਿਆਨੀ ਬਲਵਿੰਦਰ ਸਿੰਘ ਅਤੇ ਖਜਾਨਚੀ ਰਜਿੰਦਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

ਇਥੇ ਦੱਸ ਦੇਈਏ ਕਿ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੇ ਸਮਰਥਕ ਬੀਤੇ 4 ਸਾਲ ਤੋਂ ਉਕਤ ਗੁਰੂ ਘਰ ਦੀ ਸੇਵਾ ਸੰਭਾਲ ਰਹੇ ਸਨ।ਪਰ ਸੰਗਤਾਂ ਨੇ ਸਥਾਨਕ ਮੈਂਬਰ ਸ਼ੰਟੀ ਦੇ ਸਮਰਥਕਾਂ ਨੂੰ ਗੁਰੂ ਘਰ ਦੀ ਸੇਵਾ ਤੋਂ ਲਾਂਭੇ ਕਰ ਦਿੱਤਾ।ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਤੋਂ ਸੰਗਤ ਭਲੀ ਪ੍ਰਕਾਰ ਜਾਣੂ ਹੈ।ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੂੰ ਚੋਣਾਂ ’ਚ ਜਿੱਤ ਪ੍ਰਾਪਤ ਹੁੰਦੀ ਹੈ। ਵਿਰੋਧੀਆਂ ਵੱਲੋਂ ਕਮੇਟੀ ਦੇ ਅਕਸ਼ ਨੂੰ ਖਰਾਬ ਕਰਨ ਦੀਆਂ ਲੱਖਾਂ ਚਾਲਾਂ ਚਲਣ ਦੇ ਬਾਵਜੂਦ ਪਾਰਟੀ ਦੀ ਦਿੱਲੀ ਸ਼ਹਿਰ ’ਚ ਹੋ ਰਹੀ ਚੜ੍ਹਦੀਕਲਾ ਦਾ ਸਿਹਰਾ ਜੀ.ਕੇ. ਨੇ ਕਮੇਟੀ ਦੀ ਟੀਮ ਦੇ ਸਿਰ ਬੰਨਿਆ।

ਹਿਤ ਨੇ ਸ਼ੰਟੀ ’ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਕਥਿਤ ਤੌਰ ’ਤੇ ਧਨਬਲ ਰਾਹੀਂ ਇੱਕ ਵਾਰ ਕਮੇਟੀ ਦਾ ਜਨਰਲ ਸਕੱਤਰ ਬਣਨ ਵਾਲਾ ਆਪਣੇ ਆਪ ਨੂੰ ਦਿੱਲੀ ਦਾ ਮਾਲਿਕ ਸਮਝਣ ਲੱਗ ਪਿਆ ਸੀ ਪਰ ਸੰਗਤ ਨੂੰ ਉਸਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਦੋਨੋਂ ਹੱਥੀ ਗੋਲਕ ਨੂੰ ਪੈਣ ਵਾਲੇ ਲੋਕਾਂ ਦਾ ਭਵਿੱਖ ਜਿਆਦਾ ਲੰਬੇਰਾ ਨਹੀਂ ਹੁੰਦਾ।ਹਿਤ ਨੇ ਸ਼ੰਟੀ ਦਾ ਬਿਨਾ ਨਾਂ ਲਏ ਉਸਤੇ ਕਥਿਤ ਤੌਰ ’ਤੇ ਲੋੜਵੰਦਾਂ ਦਾ ਖੂਨ ਸੂਦਖੋਰੀ ਰਾਹੀਂ ਚੂਸਣ ਦਾ ਦੋਸ਼ ਲਗਾਇਆ।ਹਿਤ ਨੇ ਸ਼ੰਟੀ ਦੇ ਜਨਰਲ ਸਕੱਤਰ ਰਹਿੰਦੇ ਕੱਚੇ ਬਿਲਾਂ ’ਤੇ ਹੋਈ ਸ਼ਬਜ਼ੀ ਖਰੀਦ ’ਤੇ ਵੀ ਸਵਾਲੀਆ ਨਿਸ਼ਾਨ ਲਗਾਇਆ।

-PTCNews

Related Post