ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਦਾ ਮਾਮਲਾ : SGPC ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ ’ਤੇ ਦਿੱਤੀ ਸਖ਼ਤ ਪ੍ਰਤੀਕਿਰਿਆ

By  Shanker Badra April 3rd 2019 12:48 PM

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਦਾ ਮਾਮਲਾ : SGPC ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ ’ਤੇ ਦਿੱਤੀ ਸਖ਼ਤ ਪ੍ਰਤੀਕਿਰਿਆ :ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਨੂੰ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਰਾਤ ਦੇ ਹਨੇਰੇ ਵਿਚ ਚੋਰੀ ਢਾਹੁਣ ਦੇ ਘਿਨੌਣੇ ਕਾਰਨਾਮੇ ਮਗਰੋਂ ਦਿੱਤੇ ਗਏ ਸਪੱਸ਼ਟੀਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਬਿਆਨ ਰਾਹੀਂ ਆਖਿਆ ਕਿ ਬਾਬਿਆਂ ਵੱਲੋਂ ਡਿਉੜੀ ਢਾਹੁਣ ਦਾ ਕਾਰਾ ਦਰਦਨਾਕ ਸੀ, ਜਿਸ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਣਾਈ ਗਈ ਸਬ-ਕਮੇਟੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਪੜਤਾਲ ਦੌਰਾਨ ਕੋਈ ਦਫ਼ਤਰੀ ਕਰਮਚਾਰੀ ਵੀ ਦੋਸ਼ੀ ਪਾਇਆ ਗਿਆ ਤਾਂ ਉਹ ਵੀ ਬਖ਼ਸ਼ਿਆ ਨਹੀਂ ਜਾਵੇਗਾ।

Gurdwara Sri Darbar Sahib Tarantaran Darshani Deori case SGPC ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਦਾ ਮਾਮਲਾ : SGPC ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ ’ਤੇ ਦਿੱਤੀ ਸਖ਼ਤ ਪ੍ਰਤੀਕਿਰਿਆ

ਉਨ੍ਹਾਂ ਆਖਿਆ ਕਿ ਮੁਕੰਮਲ ਜਾਂਚ ਮਗਰੋਂ ਹੀ ਇਹ ਸਾਹਮਣੇ ਆਵੇਗਾ ਕਿ ਇਸ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੌਣ ਕੌਣ ਸ਼ਾਮਲ ਹੈ, ਜਦਕਿ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਬਾਬਾ ਜਗਤਾਰ ਸਿੰਘ ਦੇ ਕੁਝ ਬੰਦਿਆਂ ਮਾਫ਼ੀ ਦੀ ਪੱਤ੍ਰਿਕਾ ਜਾਰੀ ਕਰਕੇ ਅਤੇ ਵੀਡੀਓ ਵਾਇਰਲ ਕਰਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਕਾਰਸੇਵਾ ਵਾਲੇ ਬਾਬੇ ਦੇ ਇਨ੍ਹਾਂ ਲੋਕਾਂ ਵੱਲੋਂ ਮਾਫ਼ੀਨਾਮੇ ਵਿਚ ਕੇਵਲ ਸ਼੍ਰੋਮਣੀ ਕਮੇਟੀ ਦੇ ਪਹਿਲੇ ਮਤੇ ਦਾ ਹਵਾਲਾ ਹੀ ਦਿੱਤਾ ਗਿਆ ਹੈ, ਜਦਕਿ ਮਤਾ ਨੰ: 765, ਮਿਤੀ 18-10-2018 ਜਿਸ ਰਾਹੀਂ ਸੇਵਾ ਲੰਬਿਤ ਕੀਤੀ ਗਈ ਉਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।

Gurdwara Sri Darbar Sahib Tarantaran Darshani Deori case SGPC ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਦਾ ਮਾਮਲਾ : SGPC ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ ’ਤੇ ਦਿੱਤੀ ਸਖ਼ਤ ਪ੍ਰਤੀਕਿਰਿਆ

ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ 14 ਸਤੰਬਰ 2018 ਨੂੰ ਬਾਬਿਆਂ ਰਾਹੀਂ ਕਾਰਸੇਵਾ ਸ਼ੁਰੂ ਕਰਵਾਈ ਗਈ ਸੀ ਤਾਂ ਸੰਗਤ ਦੇ ਭਾਰੀ ਰੋਸ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਉਸੇ ਸਮੇਂ ਰੋਕ ਦਿੱਤਾ ਸੀ, ਜਿਸ ਤੋਂ ਸਾਰੀ ਸੰਗਤ ਵਾਕਫ ਹੈ। ਹੁਣ ਦੁਬਾਰਾ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣ ਦੀ ਕਾਰਵਾਈ ਰਾਤ ਦੇ ਹਨੇਰੇ ਵਿਚ ਬਿਨਾ ਕਿਸੇ ਨੋਟਿਸ ਵਿਚ ਲਿਆਉਣ ਦੇ ਸ਼ੁਰੂ ਕਰਨੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਸਿੱਧਾ ਦਖਲ ਹੈ।ਬਾਬਿਆਂ ਦੀ ਇਸ ਕਾਰਵਾਈ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਮਰਯਾਦਾ ਦੀ ਉਲੰਘਣਾ ਕੀਤੀ ਗਈ ਹੈ। ਕਾਰਸੇਵਾ ਵਾਲੇ ਬਾਬੇ ਦੇ ਕੁਝ ਬੰਦਿਆਂ ਵੱਲੋਂ ਸੋਸ਼ਲ ਮੀਡੀਆ ’ਤੇ ਮਾਫ਼ੀਨਾਮਾ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਬੋਧਤ ਹੈ। ਇਸ ਤਰ੍ਹਾਂ ਕਰਨ ਨਾਲ ਬਾਬੇ ਦੋਸ਼ਮੁਕਤ ਨਹੀਂ ਹੋ ਸਕਦੇ।

Gurdwara Sri Darbar Sahib Tarantaran Darshani Deori case SGPC ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉੜੀ ਦਾ ਮਾਮਲਾ : SGPC ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ ’ਤੇ ਦਿੱਤੀ ਸਖ਼ਤ ਪ੍ਰਤੀਕਿਰਿਆ

ਡਾ. ਰੂਪ ਸਿੰਘ ਨੇ ਆਖਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਸੇ ਦਿਨ ਐਲਾਨ ਕੀਤਾ ਸੀ ਕਿ ਇਸ ਦਰਸ਼ਨੀ ਡਿਉੜੀ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਸੰਭਾਲਣ ਲਈ ਤਕਨੀਕੀ ਮਾਹਿਰਾਂ ਦੀ ਰਾਇ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਆਪ ਕਾਰਜ ਕੀਤਾ ਜਾਵੇਗਾ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਆਖਿਆ ਕਿ ਸਿੱਖ ਕੌਮ ਅਤੇ ਗੁਰੂ ਪੰਥ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਵਿਰਾਸਤੀ ਇਮਾਰਤਾਂ, ਇਰਾਸਤੀ ਵਸਤਾਂ ਤੇ ਇਤਿਹਾਸਕ ਦਰੱਖ਼ਤਾਂ ਆਦਿ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕ ਵਿਰਾਸਤੀ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਵਿਚ ਪੁਰਾਤਤਵ ਵਿਭਾਗ, ਪੁਰਾਤਨ ਵਸਤਾਂ ਦੀ ਰੱਖ-ਰਖਾਵ ਦੇ ਮਾਹਿਰ, ਪੁਰਾਤਨ ਇਮਾਰਤ ਕਲਾ ਨਾਲ ਸਬੰਧਤ ਤਕਨੀਕੀ ਮਾਹਿਰ ਸ਼ਾਮਲ ਕੀਤੇ ਜਾਣਗੇ, ਤਾਂ ਜੋ ਕਾਰਸੇਵਾ ਦੇ ਨਾਂ ’ਤੇ ਕੋਈ ਵੀ ਵਿਰਾਸਤੀ ਯਾਦਗਾਰਾਂ ਦਾ ਘਾਣ ਨਾ ਕਰ ਸਕੇ।

-PTCNews

Related Post