ਰੋਇਆ ਡੇਰਾ ਸੱਚਾ ਸੋਦਾ ਦਾ ਮੁਖੀ

By  Joshi September 16th 2017 01:08 PM

ਕਿਉਂ ਰੋਇਆ ਡੇਰਾ ਸੱਚਾ ਸੋਦਾ ਦਾ ਮੁਖੀ?, Gurmeet Ram Rahim cried during her mother visit in jail: Sources

ਡੇਰਾ ਸੱਚਾ ਸੌਦਾ ਦੇ ਮੁਖੀ ਦੇ ਜੇਲ ਜਾਣ ਮਗਰੋਂ ਪਹਿਲੀ ਵਾਰ ਉਸਦੀ ਮਾਂ ਨਸੀਬ ਕੌਰ ਉਹਨਾਂ ਨੂੰ ਮਿਲੀ ਅਤੇ ਸੂਤਰਾਂ ਅਨੁਸਾਰ ਇਹ ਮੁਲਾਕਾਤ ਕਾਫੀ ਭਾਵੁਕ ਵੀ ਰਹੀ।

Gurmeet Ram Rahim cried during her mother visit in jail: Sourcesਇੰਝ ਕਿਹਾ ਜਾ ਰਿਹਾ ਹੈ ਕਿ ਆਪਣੀ ਮਾਂ ਨੂੰ ਦੇਖ ਕੇ ਗੁਰਮੀਤ ਰਾਮ ਰਹੀਮ ਆਪਣੇ ਹੰਝੂ ਨਹੀਂ ਰੋਕ ਪਾਇਆ ਅਤੇ ਫੁੱਟ ਫੁੱਟ ਕੇ ਰੋ ਪਿਆ। ਹਾਲਾਂਕਿ ਉਸਨੇ ਆਪਣੀ ਮਾਂ ਨਾਲ ਨਜ਼ਰਾਂ ਨਹੀਂ ਮਿਲਾਈਆਂ।

ਉਹਨਾਂ ਦੀ ਗੱਲ ਇੰਟਰਕਾਮ ਦੇ ਜ਼ਰੀਏ ਹੋਈ ਅਤੇ ਇਸ ਦੌਰਾਨ ਸੌਦਾ ਸਾਧ ਨੇ ਆਪਣੀ ਮਾਂ ਨੇ ੨੦ ਸਾਲ ਦੀ ਸਜ਼ਾ ਬਾਰੇ ਆਪਣੀ ਮਾਯੂਸੀ ਵੀ ਜ਼ਾਹਿਰ ਕੀਤੀ। ਕਿਹਾ ਜਾ ਰਿਹਾ ਹੈ ਕਿ ਉਸਦੀ ਮਾਂ ਨੁ ਰਾਮ ਰਹੀਮ ਨੂੰ ਸਬਰ ਰੱਖਣ ਲਈ ਕਿਹਾ ਹੈ ਅਤੇ ਇਹ ਵੀ ਹੌਂਸਲਾ ਦਿੱਤਾ ਹੈ ਕਿ ਹਾਈ ਕੋਰਟ ਵਿੱਚ ਅਪੀਲ ਕੀਤੀ ਜਾਵੇਗੀ।

ਸੂਤਰਾਂ ਅਨੁਸਾਰ ਪੁੱਤਰ ਨੂੰ ਇਸ ਹਾਲਤ ਵਿੱਚ ਦੇਖ ਕੇ ਮਾਂ ਨਸੀਬ ਕੌਰ ਵੀ ਆਪਣੇ ਹੰਝੂ ਨਹੀਂ ਰੋਕ ਪਾਈ ਸੀ।

Gurmeet Ram Rahim cried during her mother visit in jail: Sourcesਅੰਦਰ ਜਾਣ ਤੋਂ ਪਹਿਲਾਂ ਪੁਲਿਸ ਨੇ ਰਾਮ ਰਹੀਮ ਦੀ ਗੱਡੀ ਦੀ ਤਲਾਸ਼ੀ ਲਈ ਅਤੇ ਇਸ ਪੂਰੇ ਘਟਨਾਕ੍ਰਮ ਦੀ ਵੀਡੀਉ ਵੀ ਬਣਾਈ ਗਈ।

ਦੋਹਾਂ ਨੂੰ ਪਛਾਣ ਪੱਤਰ ਮਿਲਣ 'ਤੇ ਹੀ ਅੰਦਰ ਜਾਣ ਦਿਤਾ ਗਿਆ ਸੀ।

Gurmeet Ram Rahim cried during her mother visit in jail: Sourcesਦੋਹਾਂ ਦੀ ਗੱਲਬਾਤ ਸ਼ੀਸ਼ੇ ਰਾਹੀਂ ਹੋਈ ਸੀ ਅਤੇ ਬਾਕੀ ਦੀ ਗੱਲਬਾਤ ਫ਼ੋਨ 'ਤੇ ਹੀ ਹੋਈ।

—PTC News

Related Post