ਰਾਮ ਰਹੀਮ ਮਸਲੇ 'ਤੇ ਹਰਿਆਣਾ ਸਰਕਾਰ ਨੇ ਜੱਜ ਜਗਦੀਪ ਸਿੰਘ ਅਤੇ ਹੋਰ ਜੱਜਾਂ ਬਾਰੇ ਲਿਆ ਇਹ ਫੈਸਲਾ!

By  Joshi October 29th 2017 12:42 PM

Gurmeet Ram Rahim ਗੁਰਮੀਤ ਰਾਮ ਰਹੀਮ ਜਿਸਨੂੰ ਕਿ ਸਾਧਵੀ ਯੌਨ ਸੋਸ਼ਣ ਮਾਮਲੇ 'ਤੇ ੨੦ ਸਾਲ ਦੀ ਸਜਾ ਸੁਣਾਏ ਗਈ ਹੈ, ਦੇ ਸਜ਼ਾ ਦੇ ਐਲਾਨ ਹੋਣ ਤੋਂ ਬਾਅਦ ਪੰਚਕੂਲਾ 'ਚ ਅਮਨ ਕਾਨੂੰਨ ਦੀ ਵਿਵਸਥਾ ਕਾਫੀ ਗੜਬੜਾ ਗਈ ਸੀ ਅਤੇ ਸ਼ਹਿਰ 'ਚ ਹਿੰਸਕ ਮਾਹੋਲ ਪੈਦਾ ਹੋ ਗਿਆ ਸੀ।

Gurmeet Ram Rahim 'ਤੇ Haryana Govt ਨੇ Judge Jagdeep Singh 'ਤੇ ਲਿਆ ਫੈਸਲਾਇਸ ਕਾਰਨ ਤਕਰੀਬਨ 38 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਪਰ,  ਹੁਣ ਹਰਿਆਣਾ ਸਰਕਾਰ Haryana Govt ਦਾ ਕਹਿਣਾ ਹੈ ਕਿ ਜ਼ਿਲੇ ਵਿਚ ਜੁਡੀਸ਼ੀਅਲ ਅਫ਼ਸਰਾਂ ਨੂੰ ਪੈਰਾ ਮਿਲਟਰੀ ਫੋਰਸ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਹੈ ਕਿ ਸੁਰੱਖਿਆ ਲਈ ਸੂਬਾ ਪੁਲਿਸ ਹੀ ਕਾਫੀ ਹੈ।

ਇਸ ਦੇ ਚੱਲਦਿਆਂ ਸਰਕਾਰ ਨੇ ਹਾਈਕੋਰਟ 'ਚ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ 'ਚ ਕਿਹਾ ਹੈ ਕਿ ਪੰਚਕੂਲਾ ਵਿਚ ਜੁਡੀਸ਼ੀਅਲ ਅਫ਼ਸਰਾਂ ਦੇ ਘਰਾਂ ਤੋਂ ਪੈਰਾ ਮਿਲਟਰੀ ਫੋਰਸ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ 'ਤੇ ਅਜੇ ਸੁਣਵਾਈ ਹੋਣੀ ਹੈ।

Gurmeet Ram Rahim 'ਤੇ Haryana Govt ਨੇ Judge Jagdeep Singh 'ਤੇ ਲਿਆ ਫੈਸਲਾਸਰਕਾਰ ਅਨੁਸਾਰ ਹਰਿਆਣਾ 'ਚ ਹੁਣ ਹਾਲਾਤ ਠੀਕ ਹਨ ਅਤੇ ਪੰਚਕੂਲਾ ਦੀ ਸੁਰੱਖਿਆ ਲਈ ਤਾਇਨਾਤ ਅਰਧ ਸੈਨਿਕ ਬਲ ਵੀ ਵਾਪਸ ਭੇਜ ਦਿੱਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਅਤੇ ਹੋਰ ਦੂਸਰੇ ਜੱਜਾਂ ਨੂੰ ਹੁਣ ਸੁਰੱਖਿਆ ਦੀ ਲੋੜ ਨਹੀਂ ਹੈ।

Gurmeet Ram Rahim 'ਤੇ Haryana Govt ਨੇ Judge Jagdeep Singh 'ਤੇ ਲਿਆ ਫੈਸਲਾਇਸ ਤੋਂ ਇਲਾਵਾ ਸਰਕਾਰ ਦਾ ਕਹਿਣਾ ਹੈ ਕਿ Judge Jagdeep Singh ਜੱਜ ਜਗਦੀਪ ਸਿੰਘ ਨੂੰ ਪਹਿਲਾਂ ਹੀ 12 ਪੁਲਸ ਕਰਮਚਾਰੀਆਂ ਦੀ ਸੁਰੱਖਿਆ ਮੁਹੱਈਆ ਹੈ। ਉਹਨਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਹੋਰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਜਾਵੇਗੀ।

—PTC News

Related Post