ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ  

By  Shanker Badra November 7th 2020 10:57 AM -- Updated: November 7th 2020 02:35 PM

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ:ਸੰਗਰੂਰ : ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਸਰਸ ਕਲਾਕਾਰ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਭਾਣਜੇ ਗੁਰਪ੍ਰੀਤ ਸਿੰਘ ਲਾਡੀ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Gurpreet Ladi -Family 420 Actor Gurpreet Ladi passes away ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ

Family 420 Actor :ਦਰਅਸਲ 'ਚ ਪੰਜਾਬੀ ਕਾਮੇਡੀ ਫ਼ਿਲਮਾਂ 'ਚ ਆਪਣੇ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਗੁਰਪ੍ਰੀਤ ਲਾਡੀ ਇਸ ਫਾਨੀ ਦੁਨੀਆ ਅਲਵਿਦਾ ਆਖ ਗਏ ਹਨ। ਇਸ ਗੱਲ ਦੀ ਜਾਣਕਾਰੀ ਪੰਜਾਬੀ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਗੁਰਪ੍ਰੀਤ ਲਾਡੀ ਕਾਮੇਡੀਅਨ ਦੇ ਤੌਰ 'ਤੇ ਕਈ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੇ ਹਨ।

Gurpreet Ladi -Family 420 Actor Gurpreet Ladi passes away ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ

Family 420 Actor : ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ, 'ਗੁਰਪ੍ਰੀਤ ਲਾਡੀ ਜਿਸ ਨੂੰ ਫੈਮਲੀ ਫ਼ਿਲਮਾਂ 'ਚ ਦੇਖਿਆ ਗਿਆ। ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਲਾਡੀ ਇਸ ਦਾਨੀਆਂ 'ਚ ਨਹੀ ਰਿਹਾ। 5 ਨਵੰਬਰ ਨੂੰ ਗੀਤ ਦਾ Rap ਕੀਤਾ ਅਤੇ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ, ਰਾਤ ਨੂੰ ਕਿਤੇ ਅਟੈਕ ਆ (ਦਿਲ ਦਾ ਦੌਰਾ ਪੈ) ਗਿਆ।

Gurpreet Ladi -Family 420 Actor Gurpreet Ladi passes away ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ

Family 420 Actor : ਜਦੋਂ ਸਵੇਰੇ 6 ਨਵੰਬਰ ਨੂੰ 9 ਵਜੇ ਦਮਨ ਨੇ ਉਸ ਨੂੰ ਅਵਾਜ਼ਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਉਨ੍ਹਾਂ ਦੱਸਿਆ ਕਿ ਬਚਪਨ 'ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। 15 ਨਵੰਬਰ ਨੂੰ ਭੋਗ ਉਹਦੇ ਜੱਦੀ ਪਿੰਡ ਲਿੱਦੜਾਂ (ਸੰਗਰੂਰ) ਵਿਖੇ ਪਾਇਆ ਜਾਵੇਗਾ।ਗੁਰਪ੍ਰੀਤ ਸਿੰਘ ਨੂੰ ਫੈਮਿਲੀ 420 ਸਮੇਟ ਕਈ ਕਾਮੇਡੀ ਫ਼ਿਲਮਾਂ 'ਚ ਦੇਖਿਆ ਗਿਆ, ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

Gurpreet Ladi -Family 420 Actor Gurpreet Ladi passes away

-PTCNews

Related Post