ਗੁਰਪ੍ਰੀਤ ਸੋਨੀ ਤੁਰਿਆ ਬੁਲੰਦੀਆਂ ਦੇ ਰਾਹ 'ਤੇ, ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਰਿਲੀਜ਼ ਕੀਤਾ ਆਪਣਾ ਗਾਣਾ

By  Jashan A June 17th 2019 03:53 PM

ਗੁਰਪ੍ਰੀਤ ਸੋਨੀ ਤੁਰਿਆ ਬੁਲੰਦੀਆਂ ਦੇ ਰਾਹ 'ਤੇ, ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਰਿਲੀਜ਼ ਕੀਤਾ ਆਪਣਾ ਗਾਣਾ,ਸੋਸ਼ਲ ਮੀਡੀਆ ਰਾਹੀਂ ਸਟਾਰ ਬਣੇ ਗੁਰਪ੍ਰੀਤ ਸੋਨੀ ਦਿਨ ਬ ਦਿਨ ਬੁਲੰਦੀਆਂ ਛੁਹ ਰਹੇ ਹਨ। ਗੁਰਪ੍ਰੀਤ ਸੋਨੀ ਤੇ ਗਾਇਕ ਪ੍ਰੀਤ ਸਿਆ ਦਾ ਨਵਾਂ ਗਾਣਾ ਬਾਂਦਰੀ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰਪ੍ਰੀਤ ਸੋਨੀ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦੇ ਗਾਣੇ ਮਹਿਫਿਲ ਵਿੱਚ ਵੀ ਨਜ਼ਰ ਆਇਆ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੋਰ ਪੜ੍ਹੋ: ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ - ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ ਬਾਂਦਰੀ ਗੀਤ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦਾ ਮਿਊਜ਼ਿਕ ਵਿੱਕੀ ਰਤਨਾ ਨੇ ਤਿਆਰ ਕੀਤਾ ਹੈ। ਜਦੋਂ ਕਿ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ। ਇਸ ਗਾਣੇ ਵਿੱਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਰਪ੍ਰੀਤ ਸੋਨੀ ਤੇ ਉਹਨਾਂ ਦੇ ਸਾਥੀ ਟਿਕ ਟਾਕ 'ਤੇ ਕਾਫੀ ਮਸ਼ਹੂਰ ਹਨ। ਗੁਰਪ੍ਰੀਤ ਪੌਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਦੇ ਹੀ ਕੁਝ ਆਪਣੇ ਸਾਥੀਆਂ ਨਾਲ ਉਸ ਨੇ ਵੀਡਿਓ ਬਨਾਉਣੀਆਂ ਸ਼ੁਰੂ ਕੀਤੀਆ ਸਨ, ਤੇ ਇਹ ਵੀਡਿਓ ਲੋਕਾਂ ਨੂੰ ਏਨੀਆਂ ਕੁ ਪਸੰਦ ਆਈਆਂ ਕਿ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀ ਰਾਤੋ ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ਤੇ ਅੱਜ ਉਹਨਾਂ ਦੀ ਦੁਨੀਆ ਦੀਵਾਨੀ ਹੈ। -PTC News

Related Post