ਗੁਰੂਹਰਸਹਾਏ 'ਚ ਕਿਸਾਨਾਂ ਨੇ ਜਾਮ ਕੀਤਾ ਰੇਲਵੇ ਟ੍ਰੈਕ, ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

By  Jashan A December 3rd 2019 02:53 PM

ਗੁਰੂਹਰਸਹਾਏ 'ਚ ਕਿਸਾਨਾਂ ਨੇ ਜਾਮ ਕੀਤਾ ਰੇਲਵੇ ਟ੍ਰੈਕ, ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ,ਗੁਰੂਹਰਸਹਾਏ: ਗੁਰੂਹਰਸਹਾਏ ਦੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ-ਫ਼ਾਜ਼ਿਲਕਾ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ।

Farmer Protest ਰੇਲਵੇ ਟ੍ਰੈਕ ਜਾਮ ਕਰਦੇ ਹੋਏ ਕਿਸਾਨਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਨਾਅਰੇ ਕੀਤੀ ਅਤੇ ਧਰਨਾ ਲਗਾ ਦਿੱਤਾ।

ਹੋਰ ਪੜ੍ਹੋ: ਕਦੋਂ ਜਾਗੋਗੇ ਕੈਪਟਨ ਸਾਬ੍ਹ ! ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ

Farmer Protest ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਕਾਰਨ ਅੱਜ ਉਹਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। ਧਰਨੇ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਧਰਨਾ ਜਾਰੀ ਰਹੇਗਾ।

-PTC News

Related Post