YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ

By  Shanker Badra February 19th 2020 04:28 PM -- Updated: February 19th 2020 05:04 PM

YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ:ਮੋਹਾਲੀ : ਸਥਾਨਕ ਫੇਜ਼ -6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ 21 ਫ਼ਰਵਰੀ ਨੂੰ ਸ਼ਾਮ 5 ਵਜੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਡਾਕੂਮੈਂਟਰੀ "GURU NANAK: THE FOUNDER OF SIKHISM-LIFE & LEGACY"

ਦਿਖਾਈ ਜਾਵੇਗੀ।ਇਸ ਪ੍ਰੋਗਰਾਮ ਦਾ ਆਯੋਜਨ ਯੰਗ ਸਿੱਖ ਪ੍ਰਰੋਗਰੈਸਿਵ ਫੋਰਮ ਵੱਲੋਂ ਕੀਤਾ ਜਾਵੇਗਾ।

Guru Nanak: The Founder of Sikhism- Life & Legacy Documentary will be shown 21 February In Shivalik Public School,Mohali From YPSF YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ

ਇਸ ਮੌਕੇ ਯੰਗ ਪ੍ਰੋਗਰੈਸਿਵ ਸਿੱਖ ਫ਼ੋਰਮ ਦੇ ਪ੍ਰਧਾਨ ਡਾ.ਪ੍ਰਭਲੀਨ ਸਿੰਘ ਅਤੇ ਜਨਰਲ ਸੈਕਟਰੀ ਸ. ਹਰਪ੍ਰੀਤ ਸਿੰਘ ਸਾਹਨੀ ਵੱਲੋਂ ਇਸ ਪ੍ਰੋਗਰਾਮ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਹ ਡਾਕੁਮੈਂਟਰੀ ''ਯੰਗ ਪ੍ਰੋਗਰੈਸਿਵ ਸਿੱਖ ਫੋਰਮ" (ਵਾਈ.ਪੀ.ਐਸ.ਐਫ) 'ਦੇ ਬੈਨਰ ਹੇਠ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਿਖਾਈ ਜਾ ਰਹੀ ਹੈ ,ਓਥੇ ਹੀ 21 ਫ਼ਰਵਰੀ, ਦਿਨ ਸ਼ੁੱਕਰਵਾਰ ਨੂੰ ਮੋਹਾਲੀ ਦੇ ਫੇਜ਼ -6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇਦਿਖਾਈ ਜਾਵੇਗੀ। ਜਿਸ ਦੇ ਲਈ ਸਿੱਖ ਸੰਗਤਾਂ ਨੂੰ ਹੁੰਮ -ਹੁੰਮਾ ਕੇ ਇਸ ਸ਼ੋਅ ਵਿੱਚ ਪਹੁੰਚਣਾ ਚਾਹੀਦਾ ਹੈ।

Guru Nanak: The Founder of Sikhism- Life & Legacy Documentary will be shown 21 February In Shivalik Public School,Mohali From YPSF YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ

ਵਾਈ.ਪੀ.ਐਸ.ਐਫ ਦੇ ਪ੍ਰਧਾਨ ਡਾ.ਪ੍ਰਭਲੀਨ ਸਿੰਘ ਦਾ ਕਹਿਣਾ ਹੈ ਕਿ ਇਹ ਡਾਕੁਮੈਂਟਰੀ ਅੰਤਰਰਾਸ਼ਟਰੀ ਪੱਧਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਸਿੱਖ ਧਰਮ ਦੇ ਸੰਸਥਾਪਕ ਹਨ,ਜੋ ਕਿ ਵਿਸ਼ਵ ਦਾ 5 ਵਾਂ ਸਭ ਤੋਂ ਵੱਡਾ ਧਰਮ ਹੈ ਦੇ ਜੀਵਨ ਅਤੇ ਸਿਖਿਆਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਡਾਕੁਮੈਂਟਰੀ ਫ਼ਿਲਮ ਲਾਸ ਏਂਜਲਸ ਵਿੱਚ ਜਾਗਰੂਕਤਾ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਨਿਰਦੇਸ਼ਕ ਪੁਰਸਕਾਰ ਹਾਸਲ ਕਰ ਚੁੱਕੀ ਹੈ ਅਤੇ ''ਯੰਗ ਪ੍ਰੋਗਰੈਸਿਵ ਸਿੱਖ ਫੋਰਮ" ਵੱਲੋਂ ਦੇਸ਼ ਭਰ ਵਿੱਚ ਦਿਖਾਈ ਜਾ ਰਹੀ ਹੈ।

Guru Nanak: The Founder of Sikhism- Life & Legacy Documentary will be shown 21 February In Shivalik Public School,Mohali From YPSF YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ

ਵਾਈ.ਪੀ.ਐਸ.ਐਫ ਦੇ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਡਾਕੂਮੈਂਟਰੀਸ਼ੋਅ ਸਿੱਖ ਸੰਗਤਾਂ ਲਈ ਗਿਆਨ ਭਰਪੂਰ ਸਾਬਤ ਹੋਵੇਗਾ ਕਿਉਂਕਿ ਫ਼ਿਲਮ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ, ਜੀਵਨ ਅਤੇ ਵਿਰਾਸਤ ਨੂੰ ਸਪਸ਼ਟ ਰੂਪ ਵਿਚ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾਕੂਮੈਂਟਰੀ ਇਸ ਪੱਖ ਤੋਂ ਵੀ ਮੱਹਤਵਪੂਰਨ ਹੈ ਕਿ ਇਸ ਵਿੱਚ ਦੁਨਿਆ ਦੇ ਵੱਖ-ਵੱਖ ਧਰਮਾਂ ਅਤੇ ਖਿੱਤਿਆ ਦੇ ਪ੍ਰਚਾਰਕਾਂ ਅਤੇ ਸਕਾਲਰਾਂ ਨੇ ਗੁਰੁ ਨਾਨਕ ਸਾਹਿਬ ਜੀ ਦੇ ਮਨੁੱਖੀ ਭਾਇਚਾਰੇ 'ਤੇ ਜ਼ੋਰ ਦਿੰਦੀ ਸਿਖਲਾਈ ਅਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Guru Nanak: The Founder of Sikhism- Life & Legacy Documentary will be shown 21 February In Shivalik Public School,Mohali From YPSF YPSF ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਦਿਖਾਈ ਜਾਵੇਗੀ ਡਾਕੂਮੈਂਟਰੀ

ਜ਼ਿਕਰਯੋਗ ਹੈ ਕਿ ਯੰਗ ਸਿੱਖ ਪ੍ਰਰੋਗਰੈਸਿਵ ਫੋਰਮ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿਣ ਵਾਲੀ ਸੰਸਥਾ ਹੈ,ਜਿਸ ਦਾ ਮੁੱਖ ਮੰਤਵ ਉੱਚ ਦਰਜੇ ਦੀ ਸਿੱਖਿਆ, ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਮਦਦ ਅਤੇੇ ਰੁਜ਼ਗਾਰ ਯੋਗ ਸਾਧਨ ਮੁਹੱਈਆ ਕਰਨਾ ਹੈ। ਇਸ ਦੌਰਾਨ ਸੰਸਥਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫੇ ਨਾਲ ਸਬੰਧਿਤ ਡਾਕੂਮੈਂਟਰੀ ਡਾਕੂਮੈਂਟਰੀ "GURU NANAK: THE FOUNDER OF SIKHISM-LIFE & LEGACY" ਦੇਖਣ ਲਈ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

-PTCNews

Related Post