Happy Guru Purnima 2023: ਅੱਜ ਹੈ ਗੁਰੂ ਪੁੰਨਿਆ ਦਾ ਤਿਉਹਾਰ, ਜਾਣੋ ਇਸ ਦਾ ਮਹੱਤਵ ਤੇ ਪੂਜਾ ਦਾ ਸਹੀ ਤਰੀਕਾ
Happy Guru Purnima 2023: ਅੱਜ ਗੁਰੂ ਪੁੰਨਿਆ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਗੁਰੂ ਪ੍ਰਤੀ ਸਾਡੀ ਸ਼ਰਧਾ ਨੂੰ ਦਰਸਾਉਣ ਲਈ, ਗੁਰੂ ਪੂਰਨਿਮਾ ਦਾ ਤਿਉਹਾਰ ਅਸਾਧ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਗੁਰੂ ਪੁੰਨਿਆ ਵਾਲੇ ਦਿਨ ਗੁਰੂਆਂ ਦੀ ਪੂਜਾ ਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਪਰੰਪਰਾ ਹੈ।
ਗੁਰੂਆਂ ਦਾ ਲਓ ਆਸ਼ੀਰਵਾਦ
ਸ਼ਾਸਤਰਾਂ 'ਚ ਵੀ ਗੁਰੂ ਨੂੰ ਭਗਵਾਨ ਤੋਂ ਉੱਪਰ ਦਾ ਦਰਜਾ ਦਿੱਤਾ ਗਿਆ ਹੈ। ਕਿਉਂਕਿ ਗੁਰੂ ਗਿਆਨ ਦਿੰਦਾ ਹੈ ਅਤੇ ਜੀਵਨ ਦੀ ਸਹੀ ਦਿਸ਼ਾ ਦੱਸਦਾ ਹੈ। ਅਜਿਹੇ ਵਿਚ ਗੁਰੂ ਪੁੰਨਿਆ ਵਾਲੇ ਦਿਨ ਆਪਣੇ ਗੁਰੂਆਂ ਤੇ ਵੱਡਿਆਂ ਦਾ ਅਸ਼ੀਰਵਾਦ ਲੈਣਾ ਬਹੁਤ ਹੀ ਚੰਡੀ ਗੱਲ੍ਹ ਹੁੰਦੀ ਹੈ।
ਗੁਰੂ ਪੁੰਨਿਆ ਦਾ ਮਹੱਤਵ
ਮਿਥਿਹਾਸਕ ਗ੍ਰੰਥਾਂ ਦੇ ਮੁਤਾਬਿਕ ਇਸ ਦਿਨ ਮਹਾਰਿਸ਼ੀ ਵੇਦਵਿਆਸ ਦਾ ਜਨਮ ਹੋਇਆ ਸੀ। ਇਸ ਤਿਉਹਾਰ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਸ ਸਾਲ ਗੁਰੂ ਪੁੰਨਿਆ 03 ਜੁਲਾਈ 2023 ਨੂੰ ਮਨਾਈ ਜਾ ਰਹੀ ਹੈ। ਗੁਰੂ ਪੂੰਨਿਆ ਦੇ ਵਿਸ਼ੇਸ਼ ਮੌਕੇ 'ਤੇ, ਆਪਣੇ ਪਿਆਰੇ ਗੁਰੂਆਂ ਦਾ ਧੰਨਵਾਦ ਕਰੋ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਓ।
ਗੁਰੂ ਪੁੰਨਿਆ ਪੂਜਾ ਵਿਧੀ 2023
ਆਪਣੇ ਗੁਰੂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦੇ ਹੋਏ, ਸਭ ਤੋਂ ਪਹਿਲਾਂ ਸਵੇਰੇ ਉੱਠ ਕੇ, ਇਸ਼ਨਾਨ ਅਤੇ ਸਿਮਰਨ ਕਰੋ। ਇਸ ਦਿਨ ਆਪਣੇ ਗੁਰੂ, ਭਗਵਾਨ ਵਿਸ਼ਨੂੰ ਅਤੇ ਵੇਦ ਵਿਆਸ ਜੀ ਦੀ ਪੂਜਾ ਕਰਦੇ ਹਨ। ਆਪਣੇ ਗੁਰੂ ਕੋਲ ਜਾਓ ਜਾਂ ਫਿਰ ਉਨ੍ਹਾਂ ਨੂੰ ਆਪਣੇ ਘਰ ਬੁਲਾ ਸਕਦੇ ਹੋ, ਫਿਰ ਉਹਨਾਂ ਦੀ ਪੂਜਾ ਕਰੋ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ। ਜੇਕਰ ਕਿਸੇ ਕਾਰਨ ਗੁਰੂ ਕੋਲ ਨਹੀਂ ਜਾ ਸਕਦੇ ਤਾਂ ਗੁਰੂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਅਤੇ ਦੀਵੇ ਜਗਾ ਕੇ ਪੂਜਾ-ਆਰਤੀ ਕਰੋ। ਇਸ ਨਾਲ ਜੀਵਨ ਦੇ ਸਾਰੇ ਦੁੱਖ-ਦਰਦ ਦੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਯਾਤਰਾ ਦੌਰਾਨ 40 ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਪਾਬੰਦੀ, ਲਿਸਟ ਚੈੱਕ ਕਰੋ
- PTC NEWS