ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ

By  Jashan A February 26th 2019 07:44 PM

ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਕਹਾਉਣ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦੀ ਅੱਜ ਦੁਨੀਆਂ ਦੀਵਾਨੀ ਹੈ। ਉਹਨਾਂ ਦੀ ਇਕ ਝਲਕ ਦਾ ਬੱਚਾ ਬੱਚਾ ਦੀਵਾਨਾ ਹੈ। ਉਧਰ ਦੂਜੇ ਪਾਸੇ ਬਾਲੀਵੁਡ 'ਚ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਬੱਬੂ ਮਾਨ ਦੇ ਫੈਨ ਹਨ।

babbu ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ

ਜਿਸ ਦਾ ਖੁਲਾਸਾ ਉਹਨਾਂ ਇੱਕ ਲਾਈਵ ਸ਼ੋਅ 'ਚ ਕੀਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਰੰਧਾਵਾ ਨੇ ਸ਼ੋਅ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਛੋਟੇ ਸਨ ਉਦੋਂ ਉਹਨਾਂ ਨੇ ਦੋ ਤਿੰਨ ਗਾਇਕਾਂ ਨੂੰ ਸੁਣਿਆ ਕਰਦੇ ਸਨ ਜਿੰਨ੍ਹਾਂ ਵਿੱਚ ਬੱਬੂ ਮਾਨ ਵੀ ਇੱਕ ਸੀ।ਬੱਬੂ ਮਾਨ ਉਹਨਾਂ ਦੇ ਸਦਾ ਬਹਾਰ ਗਾਇਕ ਹਨ।ਇਸ ਸ਼ੋਅ ਵਿੱਚ ਗੁਰੂ ਰੰਧਾਵੇ ਨੇ ਬੱਬੂ ਮਾਨ ਦੇ ਗਾਣੇ ਵੀ ਗਾਏ।

babbu ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਗੁਰੂ ਰੰਧਾਵਾ ਉਹ ਪਹਿਲੇ ਭਾਰਤੀ ਗਾਇਕ ਸਨ ਜਿੰਨ੍ਹਾ ਦਾ ਨਾਂ ਬਿੱਲ ਬੋਰਡ ਵਿੱਚ ਆਇਆ ਸੀ ਇਸ ਰੰਧਾਵਾ ਦੀ ਬਹੁਤ ਵੱਡੀ ਸਫਲਤਾ ਸੀ ਕਿਉਂਕਿ ਇਸ ਲਿਸਟ ਵਿੱਚ ਮਾਈਕਲ ਜੈਕਸ਼ਨ, ਮਡੋਨਾ ਵਰਗੇ ਕਈ ਵੱਡੇ ਗਾਇਕਾਂ ਦਾ ਨਾਂ ਆਇਆ ਸੀ।

-PTC News

Related Post