ਸੇਵਾ ਕਰ ਰਹੇ ਬਜ਼ੁਰਗ ਨੇ ਗੁਰੂ ਘਰ 'ਚ ਲਏ ਆਖਰੀ ਸਾਹ, ਦੇਖੋ ਵੀਡੀਓ

By  Jashan A January 9th 2019 06:22 PM

ਸੇਵਾ ਕਰ ਰਹੇ ਬਜ਼ੁਰਗ ਨੇ ਗੁਰੂ ਘਰ 'ਚ ਲਏ ਆਖਰੀ ਸਾਹ, ਦੇਖੋ ਵੀਡੀਓ,ਅਕਸਰ ਹੀ ਅਸੀਂ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ, ਜਿਸ ‘ਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਕਿ ਜਿਹੜੀਆਂ ਪਹਿਲੀ ਝਲਕ ‘ਤੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ, ਤੇ ਕੁਝ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਦੇਖ ਤੁਹਾਡੇ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈਂਦੇ।

video ਸੇਵਾ ਕਰ ਰਹੇ ਬਜ਼ੁਰਗ ਨੇ ਗੁਰੂ ਘਰ 'ਚ ਲਏ ਆਖਰੀ ਸਾਹ, ਦੇਖੋ ਵੀਡੀਓ

ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਬਜ਼ੁਰਗ ਸੇਵਾਦਾਰ ਗੁਰੂ ਘਰ 'ਚ ਸੇਵਾ ਕਰ ਰਿਹਾ ਹੈ ਤੇ ਉਹ ਅਚਾਨਕ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ।

video ਸੇਵਾ ਕਰ ਰਹੇ ਬਜ਼ੁਰਗ ਨੇ ਗੁਰੂ ਘਰ 'ਚ ਲਏ ਆਖਰੀ ਸਾਹ, ਦੇਖੋ ਵੀਡੀਓ

ਫਿਲਹਾਲ ਇਸ ਵੀਡੀਓ ਵਾਰੇ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਜਗ੍ਹਾ ਦੀ ਹੈ।ਪਰ ਤੁਸੀ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਸੇਵਾਦਾਰ ਬੜੇ ਹੀ ਪਿਆਰ ਸਤਿਕਾਰ ਨਾਲ ਦਰਬਾਰ ਸਾਹਿਬ ਵਿਖੇ ਝਾੜੂ ਦੀ ਸੇਵਾ ਨਿਭਾ ਰਿਹਾ ਹੈ ਤੇ ਸੇਵਾ ਕਰਦੇ ਹੀ ਅਚਾਨਕ ਉਹ ਜ਼ਮੀਨ 'ਤੇ ਡਿੱਗ ਜਾਂਦੇ ਹਨ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ।

video ਸੇਵਾ ਕਰ ਰਹੇ ਬਜ਼ੁਰਗ ਨੇ ਗੁਰੂ ਘਰ 'ਚ ਲਏ ਆਖਰੀ ਸਾਹ, ਦੇਖੋ ਵੀਡੀਓ

ਦੱਸ ਦੇਈਏ ਕਿ ਉਹ ਭਾਗਾਂ ਵਾਲਾ ਇਨਸਾਨ ਹੀ ਹੁੰਦਾ ਹੈ ਜਿਸ ਨੂੰ ਇਸ ਤਰ੍ਹਾਂ ਦੀ ਮੌਤ ਆਉਂਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਅਜਿਹੀ ਮੌਤ ਆਵੇ।

-PTC News

Related Post