ਗੁਰੂਗ੍ਰਾਮ ਵਿਖੇ ਨਿੱਜੀ ਹਸਪਤਾਲ ਦੇ ICU 'ਚ ਦਾਖ਼ਲ ਲੜਕੀ ਨਾਲ ਹੋਇਆ ਜ਼ਬਰ -ਜ਼ਨਾਹ

By  Shanker Badra October 30th 2020 04:12 PM

ਗੁਰੂਗ੍ਰਾਮ ਵਿਖੇ ਨਿੱਜੀ ਹਸਪਤਾਲ ਦੇ ICU 'ਚ ਦਾਖ਼ਲ ਲੜਕੀ ਨਾਲ ਹੋਇਆ ਜ਼ਬਰ -ਜ਼ਨਾਹ:ਗੁਰੂਗ੍ਰਾਮ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਗੁਰੂਗ੍ਰਾਮ ਤੋਂ ਸਾਹਮਣੇ ਆਈ ਹੈ। ਜਿੱਥੇ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਦੀ ICU 'ਚ ਦਾਖਲ ਲੜਕੀ ਦੇ ਨਾਲ ਕੁਕਰਮ ਦੀ ਘਟਨਾ ਵਾਪਰੀ ਹੈ।

Gurugram : 21 year old tuberculosis patient alleges rape in ICU of hospital ਗੁਰੂਗ੍ਰਾਮ ਵਿਖੇ ਨਿੱਜੀ ਹਸਪਤਾਲ ਦੇ ICU 'ਚ ਦਾਖ਼ਲ ਲੜਕੀ ਨਾਲ ਹੋਇਆ ਜ਼ਬਰ -ਜ਼ਨਾਹ

ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

ਦਰਅਸਲ 'ਚ ਟੀ.ਬੀ. ਦੀ ਮਰੀਜ਼ ਲੜਕੀ ਸੈਕਟਰ-44 ਸਥਿਤ ਹਸਪਤਾਲ ਦੇ ICU 'ਚ ਦਾਖਲ ਸੀ। ਜਦੋਂ ਉਹ ਬੇਹੋਸ਼ੀ ਦੀ ਹਾਲਤ 'ਚ ਸੀ ਤਾਂ ਉਸ ਨਾਲ ਹਸਪਤਾਲ ਦੇ ਇੱਕ ਸਟਾਫ ਨੇ ਜ਼ਬਰ -ਜ਼ਨਾਹ ਕੀਤਾ ਹੈ। ਜਦੋਂ ਲੜਕੀ ਨੂੰ ਮੰਗਲਵਾਰ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਇਸ ਘਟਨਾ ਬਾਰੇ ਦੱਸਿਆ। ਪੁਲਿਸ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੀ ਹੈ।

Gurugram : 21 year old tuberculosis patient alleges rape in ICU of hospital ਗੁਰੂਗ੍ਰਾਮ ਵਿਖੇ ਨਿੱਜੀ ਹਸਪਤਾਲ ਦੇ ICU 'ਚ ਦਾਖ਼ਲ ਲੜਕੀ ਨਾਲ ਹੋਇਆ ਜ਼ਬਰ -ਜ਼ਨਾਹ

ਦੱਸਣਯੋਗ ਹੈ ਕਿ ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਟੀ.ਬੀ. ਤੋਂ ਪੀੜਤ 21 ਸਾਲਾ ਪੀੜਤਾ ਨਾਲ ਜ਼ਬਰ -ਜ਼ਨਾਹ ਕੁਕਰਮ ਕਥਿਤ ਤੌਰ 'ਤੇ ਪਿਛਲੇ ਹਫਤੇ ਹੋਇਆ ਸੀ। ਜਦੋਂ ਉਹ ਗੁੜਗਾਂਓ ਦੇ ਇੱਕ ਨਿੱਜੀ ਹਸਪਤਾਲ ਦੇ ICU 'ਚ ਦਾਖਲ ਸੀ। ਇਸ ਘਟਨਾ ਬਾਰੇ ਖ਼ੁਲਾਸਾ ਮੰਗਲਵਾਰ ਨੂੰ ਉਸ ਸਮੇਂ ਹੋਇਆ ,ਜਦੋਂ ਪੀੜਤ ਲੜਕੀ ਨੇ ਇਸ ਬਾਰੇ ਇੱਕ ਕਾਗਜ਼ 'ਤੇ ਲਿਖ ਕੇ ਅਤੇ ਇਸ਼ਾਰਿਆਂ ਦੇ ਜ਼ਰੀਏ ਆਪਣੇ ਪਿਤਾ ਨੂੰ ਦੱਸੀ ਹੈ।

ਇਹ ਵੀ ਪੜ੍ਹੋ : ਜਲੰਧਰ : GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ

Gurugram : 21 year old tuberculosis patient alleges rape in ICU of hospital ਗੁਰੂਗ੍ਰਾਮ ਵਿਖੇ ਨਿੱਜੀ ਹਸਪਤਾਲ ਦੇ ICU 'ਚ ਦਾਖ਼ਲ ਲੜਕੀ ਨਾਲ ਹੋਇਆ ਜ਼ਬਰ -ਜ਼ਨਾਹ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਹੈ। ਦੋਸ਼ੀ ਦਾ ਨਾਮ ਵਿਕਾਸ ਦੱਸਿਆ ਗਿਆ ਹੈ।  ਉਹ ਨਾਨ ਮੈਡੀਕਲ ਤੋਂ ਹੈ।  ਓਧਰ ਦੂਜੇ ਪਾਸੇ ਹਸਪਤਾਲ ਦੇ ਅਧਿਕਾਰੀ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

-PTCNews

educare

Related Post