ਗੁਰੂਗ੍ਰਾਮ ਗੋਲੀਕਾਂਡ: ਜੱਜ ਦੇ ਗੰਨਮੈਨ ਨੇ ਸ਼ਰੇਆਮ ਚਲਾਈਆਂ ਗੋਲੀਆਂ, ਦੋਹਾਂ ਨੂੰ ਉਤਾਰਿਆ ਮੌਤ ਦੇ ਘਾਟ

By  Joshi October 14th 2018 03:01 PM -- Updated: October 14th 2018 03:03 PM

ਗੁਰੂਗ੍ਰਾਮ ਗੋਲੀਕਾਂਡ: ਜੱਜ ਦੇ ਗੰਨਮੈਨ ਨੇ ਸ਼ਰੇਆਮ ਚਲਾਈਆਂ ਗੋਲੀਆਂ, ਦੋਹਾਂ ਨੂੰ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ: ਗੋਲੀਕਾਂਡ ਵਿੱਚ ਅਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਣ ਕਾਂਤ ਸ਼ਰਮਾ ਦੇ ਗੰਨਮੈਨ ਦੀ ਗੋਲੀ ਨਾਲ ਜਖ਼ਮੀ ਹੋਈ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਹੈ। ਬੀਤੇ ਦਿਨ ਉਹਨਾਂ ਦੇ ਗੰਨਮੈਨ ਨੇ ਉਨ੍ਹਾਂ ਦੀ ਪਤਨੀ ਰਿਤੁ ਅਤੇ ਬੇਟੇ ਧੁਵਰ ਨੂੰ ਦੁਪਹਿਰ ਕਰੀਬ 3.30 ਵਜੇ ਗੋਲੀ ਮਾਰ ਦਿੱਤੀ ਸੀ।

ਇਸ ਦੌਰਾਨ ਆਰੋਪੀ ਕਾਂਸਟੇਬਲ ਦੀ ਪਹਿਚਾਣ ਮਹਿਪਾਲ ਦੇ ਰੂਪ ਵਿੱਚ ਹੋਈ ਹੈ ਅਤੇ ਉਸ ਨੂੰ ਘਟਨਾ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਘਟਨਾ ਦੇ ਇੱਕ ਚਸ਼ਮਦੀਦ ਅਮਿਤ ਨੇ ਦੱਸਿਆ ਕਿ ਉਹ ਛੋਲੇ ਕੁਲਚੇ ਖਾਣ ਲਈ ਮਾਰਕਿਟ ਵਿੱਚ ਰੁਕੇ ਸਨ।

ਹੋਰ ਪੜ੍ਹੋ: ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨ

ਉਸੀ ਦੌਰਾਨ ਉਨ੍ਹਾਂ ਨੇ ਸੜਕ ਦੇ ਦੂਜੇ ਪਾਸੇ ਮਹਿਲਾ (ਜੱਜ ਦੀ ਪਤਨੀ) ਦੇ ਚੀਖਣ ਦੀ ਅਵਾਜ ਸੁਣੀ। ਉੱਧਰ ਵੇਖਿਆ ਤਾਂ ਇੱਕ ਪੁਲਸ ਕਰਮਚਾਰੀ ਮਹਿਲਾ ਦੇ ਥੱਪੜ ਮਾਰ ਰਿਹਾ ਸੀ। ਉਸ ਦਾ ਇਹ ਵੀ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਗੋਲੀ ਦੀ ਅਵਾਜ ਆਈ।

ਜਿਸ ਦੌਰਾਨ ਉਸ ਜਗ੍ਹਾ 'ਤੇ ਹੜਕੰਪ ਮੱਚ ਗਿਆ। ਲੋਕਾਂ ਨੇ ਦੋਵਾਂ ਨੂੰ ਜਲਦੀ ਇਲਾਜ ਲਈ ਨੇੜੇ ਹਸਪਤਾਲ ਵਿੱਚ ਭਰਤੀ ਕਰਵਾਇਆ, ਪਰ ਹਾਲਤ ਨਾਜ਼ੁਕ ਹੋਣ ਦੇ ਕਾਰਨ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਸੰਸਕਾਰ ਹਿਸਾਰ ਵਿਖੇ ਕੀਤਾ ਜਾਵੇਗਾ।

—PTC News

Related Post