ਸ਼ਰਾਬ ਪੀ ਕੇ ਟਰੈਕਟਰ ਚਲਾ ਰਿਹਾ ਸੀ ਵਿਅਕਤੀ, ਪੁਲਿਸ ਨੇ ਕੱਟਿਆ 59000 ਦਾ ਚਲਾਨ !

By  Jashan A September 5th 2019 03:45 PM

ਸ਼ਰਾਬ ਪੀ ਕੇ ਟਰੈਕਟਰ ਚਲਾ ਰਿਹਾ ਸੀ ਵਿਅਕਤੀ, ਪੁਲਿਸ ਨੇ ਕੱਟਿਆ 59000 ਦਾ ਚਲਾਨ !,ਗੁਰੂਗ੍ਰਾਮ: ਦੇਸ਼ ਭਰ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਚੁੱਕਿਆ ਹੈ।ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਹੋ ਚੁੱਕਿਆ ਹੈ। ਜਿਸ ਕਾਰਨ ਪੁਲਿਸ ਵੱਲੋਂ ਵੱਡੇ ਚਲਾਨ ਕੱਟੇ ਜਾ ਰਹੇ ਹਨ। ਨਵੇਂ ਨਿਯਮ ਲਾਗੂ ਹੋਣ ਪਿੱਛੋਂ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ, ਬਿਨਾਂ ਹੈਲਮਟ ਡਰਾਈਵਿੰਗ, ਸੀਟ ਬੈਲਟ ਦੀ ਵਰਤੋਂ ਨਾ ਕਰਨ, ਬਿਨ੍ਹਾਂ ਵੈਧ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਨ, ਤੇਜ਼ ਰਫਤਾਰ, ਸਿਗਨਲ ਦੀ ਅਣਦੇਖੀ ਸਮੇਤ ਹਰ ਗਲਤੀ ਲਈ ਵੱਡਾ ਜੁਰਮਾਨਾ ਭੁਗਤਣਾ ਪਵੇਗਾ।

Trackter Chalan ਅਜਿਹਾ ਹੀ ਤਾਜ਼ਾ ਮਾਮਲਾ ਗੁਰੂਗ੍ਰਾਮ ਵਿੱਚ ਦੇਖਣ ਨੂੰ ਮਿਲਿਆ ਹੈ। ਜਿਥੇ ਇਕ ਟਰੈਕਟਰ ਚਾਲਕ ਦਾ ਪੁਲਿਸ ਨੇ 59000 ਰੁਪਏ ਦਾ ਚਲਾਨ ਕੱਟ ਦਿੱਤਾ ਹੈ।

ਹੋਰ ਪੜ੍ਹੋ:5 ਸਾਲ ਦੀ ਬੱਚੀ ਨਾਲ ਚਾਚੇ ਨੇ ਕੀਤਾ ਕੁਕਰਮ , ਗਲਾ ਘੁੱਟ ਕੇ ਜੰਗਲ ਵਿੱਚ ਸੁੱਟਿਆ , ਦੋਸ਼ੀ ਗ੍ਰਿਫ਼ਤਾਰ

Trackter Chalan ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਟਰੈਕਟਰ ਚਾਲਕ ਕੋਲ ਕਾਗਜ਼ਾਤ ਨਾ ਹੋਣਾ, ਸ਼ਰਾਬ ਪੀ ਕੇ ਟ੍ਰੈਕਟਰ ਚਲਾਉਣਾ, ਖਤਰਨਾਕ ਡਰਾਈਵਿੰਗ ਕਾਰਨ ਬਾਈਕ ਸਵਾਰ ਨੂੰ ਟੱਕਰ ਮਾਰਨ ਦਾ ਚਲਾਨ ਕੱਟ ਦਿੱਤਾ।

Trackter Chalan ਜ਼ਿਕਰਯੋਗ ਹੈ ਕਿ ਦੇਸ਼ ‘ਚ ਇੱਕ ਸਤੰਬਰ ਤੋਂ ਟ੍ਰੈਫਿਕ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਹਨ। ਇਸ ‘ਚ ਸੜਕ ਹਾਦਸਿਆਂ ‘ਚ ਹੋ ਰਹੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਚੇ ਜੁਰਮਾਨੇ ਦੀ ਰਾਸ਼ੀ ‘ਚ ਕਈ ਗੁਣਾ ਵਾਧਾ ਕੀਤਾ ਗਿਆ ਹੈ।

-PTC News

Related Post